ਵੱਡੇ ਬਾਦਲ ਚੋਣ ਰੈਲੀਆਂ ਦੌਰਾਨ ਕਰਨਗੇ ਆਰਾਮ, ਸੁਖਬੀਰ ਹੱਥ ਸਾਰੀ ਕਮਾਨ

Tuesday, Mar 19, 2019 - 02:22 PM (IST)

ਵੱਡੇ ਬਾਦਲ ਚੋਣ ਰੈਲੀਆਂ ਦੌਰਾਨ ਕਰਨਗੇ ਆਰਾਮ, ਸੁਖਬੀਰ ਹੱਥ ਸਾਰੀ ਕਮਾਨ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਇਸ ਵਾਲ 2019 ਦੀਆਂ ਚੋਣਾਂ 'ਚ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਕਿਉਂਕਿ ਬਾਦਲ ਪਿਛਲੇ ਸਮੇਂ ਤੋਂ ਵਡੇਰੀ ਉਮਰ ਕਾਰਨ ਮੀਟਿੰਗਾਂ, ਰੈਲੀਆਂ, ਸਿਆਸੀ ਤੇ ਹੋਰਨਾਂ ਸਮਾਗਮਾਂ ਤੋਂ ਦੂਰ ਰਹਿ ਰਹੇ ਹਨ। ਬਾਕੀ ਮਈ ਮਹੀਨੇ 'ਚ ਉਨ੍ਹਾਂ ਦਾ ਅੱਤ ਦੀ ਗਰਮੀ ਦੌਰਾਨ ਹੋਣ ਵਾਲੀਆਂ ਚੋਣਾਂ ਤੋਂ ਦੂਰ ਰਹਿਣਾ ਸੁਭਾਵਿਕ ਹੀ ਮੰਨਿਆ ਜਾ ਰਿਹਾ ਹੈ। ਪਰ ਬਾਦਲ ਆਪਣੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਜਾਂ ਫਿਰੋਜ਼ਪੁਰ, ਜਿੱਥੋਂ ਵੀ ਉਹ ਚੋਣ ਲੜਦੇ ਹਨ, ਉੱਥੇ ਛੋਟੀ-ਮੋਟੀ ਸਰਗਰਮੀ ਜ਼ਰੂਰ ਦਿਖਾਉਣਗੇ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਲੜਨ ਵਾਲੇ 10 ਹਲਕਿਆਂ ਦੀ ਕਮਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੱਥ ਹੋਵੇਗੀ।

ਸੂਤਰਾਂ ਨੇ ਦੱਸਿਆ ਕਿ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਸ. ਬਾਦਲ ਸਰਗਰਮ ਸਿਆਸਤ ਅਤੇ ਰੈਲੀਆਂ ਤੋਂ ਦੂਰ ਰਹਿਣਗੇ, ਜਦੋਂ ਕਿ ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪੰਜਾਬ 'ਚ ਕਾਂਗਰਸ ਪਾਰਟੀ ਤੋਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਆਸ਼ਾ ਕੁਮਾਰੀ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਚੋਟੀ ਦੇ ਆਗੂ ਚੋਣ ਪ੍ਰਚਾਰ ਲਈ ਸਿਰ-ਧੜ ਦੀ ਬਾਜ਼ੀ ਲਾਉਣਗੇ। 


author

Babita

Content Editor

Related News