ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ ''ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
Friday, Aug 02, 2024 - 04:30 AM (IST)
ਜਲੰਧਰ (ਧਵਨ)– ਪੰਜਾਬ 'ਚ ਨਾਬਾਲਗਾਂ ਦੇ ਵਾਹਨ ਚਲਾਉਣ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ ਨਾਬਾਲਗਾਂ ਦੇ ਵਾਹਨ ਚਲਾਏ ਜਾਣ 'ਤੇ ਫੜੇ ਜਾਣ 'ਤੇ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਨਿਯਮ 1 ਅਗਸਤ ਤੋਂ ਲਾਗੂ ਹੋਣੇ ਸਨ, ਪਰ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਨੇ ਸੂਬੇ ਵਿਚ ਨਾਬਾਲਗ ਬੱਚਿਆਂ ਅਰਥਾਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੋਪਹੀਆ ਤੇ ਚਾਰ-ਪਹੀਆ ਵਾਹਨ ਚਲਾਉਣ ’ਤੇ ਲਾਈ ਗਈ ਰੋਕ ਸਬੰਧੀ 20 ਦਿਨਾਂ ਦੀ ਹੋਰ ਮੌਹਲਤ ਦੇ ਦਿੱਤੀ ਹੈ।
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਏ.ਡੀ.ਜੀ.ਪੀ. (ਟ੍ਰੈਫਿਕ) ਏ. ਐੱਸ. ਰਾਏ ਨੇ 1 ਤੋਂ 20 ਅਗਸਤ ਤਕ ਸੂਬੇ ਭਰ ਵਿਚ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਹੁਣ 20 ਦਿਨਾਂ ਬਾਅਦ ਚਲਾਨ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀ ਹੋਇਆ ਵੱਡਾ ਐਨਕਾਊਂਟਰ, ਪੁਲਸ ਟੀਮ ਤੇ ਬਦਮਾਸ਼ਾਂ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ
ਏ.ਡੀ.ਜੀ.ਪੀ. ਵੱਲੋਂ ਭੇਜੇ ਗਏ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਸਲਾਹਕਾਰ ਕਮੇਟੀ ਦੇ ਮੈਂਬਰ ਵਿਨੋਦ ਅਗਰਵਾਲ ਨੇ ਦੱਸਿਆ ਕਿ ਮੋਟਰ ਵ੍ਹੀਕਲ ਐਕਟ 2019 (ਸੋਧ) ਤਹਿਤ ਧਾਰਾ-199ਏ. ਤੇ 199 ਬੀ. ਅਤੇ ਮੋਟਰ ਵ੍ਹੀਕਲ ਐਕਟ 1988 ਦੀ ਧਾਰਾ-4 ਤਹਿਤ ਤਾਇਨਾਤ ਟ੍ਰੈਫਿਕ ਐਜੂਕੇਸ਼ਨਲ ਸੈੱਲ, ਫੀਲਡ ਯੂਨਿਟਾਂ, ਸਬ-ਡਵੀਜ਼ਨ ਦੇ ਅਧਿਕਾਰੀਆਂ ਅਤੇ ਟਰੈਫਿਕ ਦੇ ਅਧਿਕਾਰੀਆਂ ਵੱਲੋਂ ਸਕੂਲਾਂ ’ਚ ਜਾ ਕੇ ਸਕੂਲ ਪ੍ਰਬੰਧਕਾਂ ਨਾਲ ਬੈਠਕ ਕਰ ਕੇ ਇਸ ਕਾਨੂੰਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਨਵੇਂ ਕਾਨੂੰਨ ਤਹਿਤ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਇਨ੍ਹਾਂ ਬੈਠਕਾਂ ਵਿਚ ਸੱਦ ਕੇ ਕਾਨੂੰਨ ਦੀ ਸਖ਼ਤੀ ਬਾਰੇ ਸਮਝਾਇਆ ਜਾਵੇਗਾ।
ਏ.ਡੀ.ਜੀ.ਪੀ. ਟਰੈਫਿਕ ਨੇ ਆਪਣੇ ਪੱਤਰ ਵਿਚ ਇਹ ਵੀ ਕਿਹਾ ਹੈ ਕਿ 18 ਸਾਲ ਤੋਂ ਉੱਪਰ ਦੇ ਬੱਚੇ ਕੋਲ ਜੇ ਡਰਾਈਵਿੰਗ ਲਾਇਸੈਂਸ ਹੈ ਤਾਂ ਉਹ ਵਾਹਨ ਚਲਾ ਸਕਦਾ ਹੈ। ਬੱਚਿਆਂ ਕੋਲ ਲਾਇਸੈਂਸ ਹੋਣਾ ਅਤੇ ਹੈਲਮੇਟ ਪਹਿਨਣਾ ਲਾਜ਼ਮੀ ਹੈ ਪਰ ਸਿੱਖ ਬੱਚਾ ਪੱਗ ਬੰਨ੍ਹ ਕੇ ਵਾਹਨ ਚਲਾ ਸਕਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ 16 ਸਾਲ ਤੋਂ ਉੱਪਰ ਦਾ ਬੱਚਾ 50 ਸੀ. ਸੀ. ਪਾਵਰ ਦਾ ਵਾਹਨ ਹੈਲਮੇਟ ਪਾ ਕੇ ਚਲਾ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਬਿਨਾਂ ਗੇਅਰ ਵਾਲਾ ਲਾਇਸੈਂਸ ਹਾਸਲ ਕਰਨਾ ਪਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e