ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਗੁਰਪਤਵੰਤ ਪੰਨੂੰ ਨੇ ਦਿੱਤੀ ਚੇਤਾਵਨੀ

Monday, Aug 22, 2022 - 02:38 PM (IST)

ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਗੁਰਪਤਵੰਤ ਪੰਨੂੰ ਨੇ ਦਿੱਤੀ ਚੇਤਾਵਨੀ

ਇੰਟਰਨੈਸ਼ਨਲ ਡੈਸਕ (ਬਿਊਰੋ) ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂੰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ। ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਪੰਨੂੰ ਨੇ ਕਿਹਾ ਹੈ ਕਿ 24 ਅਗਸਤ ਨੂੰ ਨਰਿੰਦਰ ਮੋਦੀ ਪੰਜਾਬ ਵਿਖੇ ਕੈਂਸਰ ਹਸਪਤਾਲ ਪਹੁੰਚ ਰਹੇ ਹਨ ਅਤੇ ਉਸ ਦੇ ਬਿਲਕੁੱਲ ਨੇੜੇ ਏਅਰਫੋਰਸ ਸਟੇਸ਼ਨ ਮੁੱਲਾਂਪੁਰ ਜਿੱਥੇ ਚੱਪੇ-ਚੱਪੇ 'ਤੇ ਪੁਲਸ ਸੀ ਉੱਥੇ ਖਾਲਿਸਤਾਨੀ ਸਮਰਥਕਾਂ ਨੇ ਖਾਲਿਸਤਾਨ ਜ਼ਿੰਦਾਬਾਦ, ਹਿੰਦੋਸਤਾਨ ਮੁਰਦਾਬਾਦ ਦੇ ਛਾਪੇ ਲਾਏ ਹਨ।

ਪੜ੍ਹੋ ਇਹ ਅਹਿਮ  ਖ਼ਬਰ- ਯੁੱਧ ਵਿਚਾਲੇ ਯੂਕ੍ਰੇਨ 'ਚ ਨਵਜੰਮੇ 'ਬੱਚਿਆਂ' ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਡਾਕਟਰ 

ਇਹ ਛਾਪੇ ਮੋਦੀ ਨੂੰ ਸੁਨੇਹਾ ਦਿੰਦੇ ਹਨ ਕਿ ਪੰਜਾਬ ਆਜ਼ਾਦੀ ਦੇ ਰਸਤੇ 'ਤੇ ਤੁਰ ਪਿਆ ਹੈ। 18 ਸਤੰਬਰ ਨੂੰ ਕੈਨੇਡਾ ਦੇ ਟੋਰਾਂਟੋ ਵਿਖੇ ਵੋਟਾਂ ਪੈ ਰਹੀਆਂ ਹਨ। ਉਸ ਤੋਂ ਬਾਅਦ ਪੰਜਾਬ ਵਿਚ 26 ਜਨਵਰੀ ਆ ਰਹੀ ਹੈ। ਪੰੰਨੂੰ ਨੇ ਅੱਗੇ ਕਿਹਾ ਕਿ 1990 ਦੇ ਦਹਾਕੇ ਵਿਚ ਪੰਜਾਬੀ ਦੀ ਆਜ਼ਾਦੀ ਦੀ ਮੁਹਿੰਮ 1 ਲੱਖ ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹਾਦਤ ਦੇ ਕੇ ਸ਼ੁਰੂ ਕੀਤੀ। ਪੰਨੂੰ ਨੇ ਕਿਹਾ ਕਿ ਘਰ ਬੈਠ ਕੇ ਆਜ਼ਾਦੀ ਨਹੀਂ ਮਿਲਣੀ ਇਸ ਲਈ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣ ਦੀ ਲੋੜ ਹੈ। ਪੰਨੂੰ ਨੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਵਿਚੋਂ ਆਜ਼ਾਦ ਕਰਾਉਣ ਦੀ ਗੱਲ ਕਹੀ। ਉਸ ਨੇ ਕਿਹਾ ਕਿ 24 ਅਗਸਤ ਨੂੰ ਇਕ ਪਾਸੇ ਹੋਵੇਗਾ ਤਿਰੰਗਾ ਅਤੇ ਦੂਜੇ ਪਾਸੇ ਹੋਣਗੇ ਕੇਸਰੀ ਝੰਡੇ ਤੇ ਖਾਲਿਸਤਾਨ ਸਮਰਥਕ। ਪੰਨੂੰ ਨੇ ਇਹ ਵੀ ਕਿਹਾ ਕਿ ਮੋਦੀ ਨੂੰ ਦੱਸ ਦਿਓ ਜਿਸ ਭਾਸ਼ਾ ਵਿਚ ਗੱਲ ਕਰੋਗੇ ਉਸੇ ਭਾਸ਼ਾ ਵਿਚ ਜਵਾਬ ਮਿਲੇਗਾ। ਇਸ ਵਰ੍ਹੇ 26 ਜਨਵਰੀ ਨੂੰ ਪੰਜਾਬ ਜਾਂ ਤਾਂ ਆਜ਼ਾਦ ਹੋਵੇਗਾ ਜਾਂ ਇਸ ਹਿੰਦੂ ਕੌਮ ਦੀ ਹੋਂਦ ਖ਼ਤਮ ਹੋਵੇਗੀ।


author

Vandana

Content Editor

Related News