ਦੇਰ ਰਾਤ ਭੂਚਾਲ ਦੇ ਝਟਕੇ ਲੱਗਣ ਕਾਰਣ ਲੋਕਾਂ ’ਚ ਦਹਿਸ਼ਤ
Friday, Feb 12, 2021 - 11:45 PM (IST)
ਫਗਵਾੜਾ/ਕਪੂਰਥਲਾ/ਭੁਲੱਥ/ਸੁਲਤਾਨਪੁਰ ਲੋਧੀ (ਹਰਜੋਤ, ਮਹਾਜਨ, ਰਜਿੰਦਰ, ਸੋਢੀ) : ਸ਼ੁੱਕਰਵਾਰ ਦੇਰ ਰਾਤ 10.31 ’ਤੇ ਦੋ ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਲੱਗਣ ਕਾਰਣ ਲੋਕਾਂ ’ਚ ਕਾਫੀ ਦਹਿਸ਼ਤ ਫੈਲ ਗਈ, ਜਿਸ ਦੇ ਬਾਅਦ ਲੋਕ ਆਪਣੀ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਘਰਾਂ ’ਚੋਂ ਬਾਹਰ ਖੁੱਲ੍ਹੀਆਂ ਥਾਵਾਂ ’ਤੇ ਪੁੱਜ ਗਏ। ਭੂਚਾਲ ਦੇ ਝਟਕੇ ਲੱਗਣ ਤੋਂ ਬਾਅਦ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਿਹੜੇ ਲੋਕ ਸੁੱਤੇ ਪਏ ਸਨ, ਉਨ੍ਹਾਂ ਨੂੰ ਵੀ ਜਗਾ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ। ਇਸੇ ਤਰ੍ਹਾਂ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਹੋਰ ਥਾਵਾਂ ’ਤੇ ਭੂਚਾਲ ਦੇ ਝਟਕੇ ਲੱਗਣ ਨਾਲ ਲੋਕਾਂ ਵਿਚ ਇਕਦਮ ਅਫਰਾ-ਤਫ਼ੜੀ ਮਚ ਗਈ। ਇਹ ਸਿਲਸਿਲਾ ਕਰੀਬ 5 ਤੋਂ 10 ਮਿੰਟ ਚੱਲਿਆ। ਖ਼ਬਰ ਲਿਖੇ ਜਾਣ ਤਕ ਜ਼ਿਲ੍ਹੇ ’ਚ ਕਿਤੇ ਵੀ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਸੀ।
ਇਹ ਵੀ ਪੜ੍ਹੋ : ਗਰਦਨ ’ਚ ਦਰਦ ਕਾਰਣ ਭਰਤੀ ਕਰਵਾਇਆ ਨੌਜਵਾਨ, ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ
ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ 10 ਵਜੇ ਕੇ 35 ਮਿੰਟ ’ਤੇ ਵਜੇ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ। ਇੱਕ ਤੋਂ ਬਾਅਦ ਇੱਕ ਲੱਗੇ 2 ਝਟਕਿਆਂ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਘਰਾਂ ਵਿੱਚ ਰੱਖਿਆ ਸਾਮਾਨ ਹਿੱਲਣ ਲੱਗਾ ਅਤੇ ਲੋਕ ਕੜਾਕੇ ਦੀ ਠੰਡ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.5 ਦਰਜ ਕੀਤੀ ਗਈ ਭਾਰਤੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅੰਮ੍ਰਿਤਸਰ ਨੇੜੇ ਜ਼ਮੀਨ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਕੈਪਟਨ ਬੌਖ਼ਲਾਹਟ ’ਚ ਆ ਕੇ ਕਰਵਾ ਰਿਹਾ ਅਕਾਲੀ ਆਗੂਆਂ ’ਤੇ ਵਰਕਰਾਂ ’ਤੇ ਹਮਲੇ : ਮਜੀਠੀਆ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ