ਪੰਚਕੂਲਾ ਹਿੰਸਾ ਦੇ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ, ਜਾਣਕਾਰੀ ਦੇਣ ਵਾਲਿਆਂ ਨੂੰ ਮਿਲਣਗੇ ਇਨਾਮ

Thursday, Sep 21, 2017 - 01:23 PM (IST)

ਪੰਚਕੂਲਾ ਹਿੰਸਾ ਦੇ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ, ਜਾਣਕਾਰੀ ਦੇਣ ਵਾਲਿਆਂ ਨੂੰ ਮਿਲਣਗੇ ਇਨਾਮ

ਚੰਡੀਗੜ੍ਹ — ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਹੋਈ ਹਿੰਸਾ 'ਚ ਸ਼ਾਮਲ ਲੋਕਾਂ ਦੀਆਂ ਤਸਵੀਰਾਂ ਦਾ ਇਕ ਸੈੱਟ ਜਾਰੀ ਕੀਤਾ ਹੈ। ਪੁਲਸ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਨ੍ਹਾਂ ਤਸਵੀਰਾਂ 'ਚ ਭੀੜ ਮੀਡੀਆ ਦੀ ਓ.ਵੀ. ਵੈਨ ਨੂੰ ਨੁਕਸਾਨ ਪਹੁੰਚਾਉਣ ਸਮੇਤ ਗੱਡੀਆਂ 'ਤੇ ਪੱਥਰ ਸੁੱਟਣ ਅਤੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰਦੇ ਦਿਖਾਈ ਦੇ ਰਹੇ ਹਨ।

PunjabKesari
ਹਰਿਆਣਾ ਪੁਲਸ ਵਲੋਂ 43 ਲੋਕਾਂ ਦੀ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸੂਚੀ 'ਚ ਹਨੀਪ੍ਰੀਤ ਦਾ ਨਾਂ ਸਭ ਤੋਂ ਉੱਪਰ ਦਰਜ ਹੈ।

PunjabKesari
ਹਰਿਆਣਾ ਪੁਲਸ ਨੇ ਪੰਚਕੂਲਾ 'ਚ 25 ਅਗਸਤ ਨੂੰ ਹੋਈ ਹਿੰਸਾ ਨੂੰ ਲੈ ਕੇ ਆਮ ਲੋਕਾਂ ਅਤੇ ਮੀਡੀਆ ਨੂੰ ਫੋਟੋਗ੍ਰਾਫ ਭੇਜਣ ਦੀ ਬੇਨਤੀ ਵੀ ਕੀਤੀ ਗਈ ਸੀ। ਪੰਚਕੂਲਾ ਹਿੰਸਾ 'ਚ 35 ਲੋਕਾਂ ਦੇ ਮਾਰੇ ਜਾਣ ਦੀ ਖਬਰ ਸੀ ਜਦੋਂਕਿ 6 ਲੋਕ ਸਿਰਸਾ 'ਚ ਮਾਰੇ ਗਏ ਸਨ। ਹਰਿਆਣਾ ਪੁਲਸ ਵੱਖ-ਵੱਖ ਸੂਤਰਾਂ ਤੋਂ ਹਿੰਸਾ ਕਰਨ ਵਾਲਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਵੱਖ-ਵੱਖ ਸੂਤਰਾਂ ਤੋਂ ਵੀਡੀਓ, ਫੋਟੋ ਇਕੱਠੀ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰ ਰਹੀ ਹੈ।


Related News