ਦੁਖ਼ਦ ਖ਼ਬਰ : ਮਾਛੀਵਾੜਾ ਦੇ ਪੰਚਾਇਤ ਅਫ਼ਸਰ ਦੀ ''ਕੋਰੋਨਾ'' ਕਾਰਨ ਮੌਤ

Sunday, Sep 27, 2020 - 12:55 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਤਾਇਨਾਤ ਪੰਚਾਇਤ ਅਫ਼ਸਰ ਗੁਰਚਰਨ ਸਿੰਘ ਵਾਸੀ ਰਾਮਗੜ੍ਹ ਦੀ ਮੋਹਾਲੀ ਹਸਪਤਾਲ ਵਿਖੇ ਕੋਰੋਨਾ ਬੀਮਾਰੀ ਦੇ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁੱਝ ਦਿਨ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਸਿਹਤ ਮਹਿਕਮੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ, ਜਿਨ੍ਹਾਂ ’ਚੋਂ ਉਸ ਸਮੇਂ 5 ਮੁਲਾਜ਼ਮ ਪਾਜ਼ੇਟਿਵ ਪਾਏ ਗਏ, ਜਿਸ ਕਾਰਣ ਇਹ ਦਫ਼ਤਰ ਸੀਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਦਾਜ ਦੇ ਲੋਭੀ ਸਹੁਰਿਆਂ ਦੀ ਘਟੀਆ ਕਰਤੂਤ, ਜਾਨਵਰਾਂ ਵਾਂਗ ਕੁੱਟ ਕੇ ਘਰੋਂ ਕੱਢੀ 'ਨੂੰਹ'

ਉਸ ਸਮੇਂ ਇੱਥੇ ਹੀ ਡਿਊਟੀ ਕਰ ਰਹੇ ਗੁਰਚਰਨ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਕੁੱਝ ਦਿਨ ਬਾਅਦ ਉਨ੍ਹਾਂ ਨੂੰ ਬੁਖ਼ਾਰ, ਖਾਂਸੀ ਤੇ ਛਾਤੀ ਜਾਮ ਦੀ ਸਮੱਸਿਆ ਸ਼ੁਰੂ ਹੋ ਗਈ। ਪੰਚਾਇਤ ਅਫ਼ਸਰ ਗੁਰਚਰਨ ਸਿੰਘ ਕੁੱਝ ਦਿਨ ਮਾਛੀਵਾੜਾ ਦੇ ਨਿੱਜੀ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਉਂਦੇ ਰਹੇ ਪਰ 3 ਦਿਨ ਪਹਿਲਾਂ ਉਨ੍ਹਾਂ ਨੂੰ ਸਾਹ ਲੈਣ 'ਚ ਸਮੱਸਿਆ ਆਉਣ ਲੱਗੀ, ਜਿਸ ਕਾਰਣ ਉਨ੍ਹਾਂ ਨੂੰ ਮੋਹਾਲੀ ਵਿਖੇ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਜ਼ਾਲਮ ਨੂੰਹ-ਪੁੱਤ ਨੇ ਡੰਡੇ ਮਾਰ-ਮਾਰ ਤੋੜਿਆ 'ਬਜ਼ੁਰਗ ਮਾਂ' ਦਾ ਚੂਲ੍ਹਾ, ਮੌਤ ਨੇ ਚੀਰ ਛੱਡਿਆ ਧੀਆਂ ਦਾ ਕਾਲਜਾ

ਇਲਾਜ ਦੌਰਾਨ ਡਾਕਟਰਾਂ ਨੇ ਪੰਚਾਇਤ ਅਫ਼ਸਰ ਗੁਰਚਰਨ ਸਿੰਘ ਦਾ ਰੈਪਿਡ ਟੈਸਟ ਕੀਤਾ, ਜੋ ਕਿ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਰੋਨਾ ਵਾਰਡ 'ਚ ਦਾਖ਼ਲ ਕਰ ਕੇ ਇਲਾਜ ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ : ਬੁਰੀ ਖ਼ਬਰ : PRTC ਦੀ ਬੱਸ ਨੇ ਦਰੜੇ 4 ਲੋਕ, ਭਿਆਨਕ ਹਾਦਸੇ ਦੌਰਾਨ ਉੱਡੇ ਕਾਰ ਦੇ ਪਰਖੱਚੇ

ਅੱਜ ਤੜਕੇ ਸਵੇਰੇ ਪੰਚਾਇਤ ਅਫ਼ਸਰ ਗੁਰਚਰਨ ਸਿੰਘ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ, ਜਿਸ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਛਾ ਗਈ। ਪੰਚਾਇਤ ਅਫ਼ਸਰ ਗੁਰਚਰਨ ਸਿੰਘ ਬਹੁਤ ਹੀ ਮਿਲਣਸਾਰ ਵਿਅਕਤੀ ਸਨ ਅਤੇ ਉਨ੍ਹਾਂ ਨੇ ਆਪਣੀ ਜ਼ਿਆਦਾਤਰ ਡਿਊਟੀ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਹੀ ਕੀਤੀ।



 


Babita

Content Editor

Related News