ਜਗਬਾਣੀ ਦੀ ਖਬਰ ਦਾ ਅਸਰ : ਪਿੰਡ ਮਾਨਕਪੁਰਾ ਦੀ ਪੰਚਾਇਤੀ ਜ਼ਮੀਨ ਦੀ ਹੋਈ ਨਿਸ਼ਾਨਦੇਹੀ
Saturday, Jun 16, 2018 - 06:05 PM (IST)

ਭਿੱਖੀਵਿੰਡ, ਖਾਲੜਾ (ਭਾਟੀਆ) — ਬੀਤੇ ਦਿਨੀਂ ਪਿੰਡ ਮਾਨਕਪੁਰਾ ਵਿਖੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਸਮੇਂ ਪੁਲਸ ਸੁਰੱਖਿਆ ਮੁਹੱਈਆ ਨਾ ਕਰਾਉਣ ਨੂੰ ਲੈ ਕੇ ਪਿੰਡ ਵਾਸੀਆਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ, ਜਿਸ ਨੂੰ ਜਗਬਾਣੀ 'ਚ ਪ੍ਰਮੁੱਖਤਾ ਨਾਲ ਛਾਪਿਆ ਗਿਆ, ਜਿਸ ਤੋਂ ਬਾਅਦ ਮਾਲ ਵਿਭਾਗ, ਪੁਲਸ ਪਾਰਟੀ ਨੂੰ ਨਾਲ ਲੈ ਕੇ 16 ਜੂਨ ਦਿਨ ਸ਼ਨੀਵਾਰ ਨੂੰ ਪਿੰਡ ਮਾਨਕਪੁਰਾ 'ਚ ਨਿਸ਼ਾਨਦੇਹੀ ਕਰਨ ਲਈ ਪੁੱਜ ਗਏ। ਇਸ ਮੌਕੇ ਹੋਈ ਨਿਸ਼ਾਨਦੇਹੀ 'ਚ ਜ਼ਮੀਨ ਤੇ ਮਾਲ ਵਿਭਾਗ ਦੀ ਟੀਮ ਵੱਲੋ ਨਿਸ਼ਾਨੀਆਂ ਲਗਾਈਆਂ ਗਈਆਂ, ਜਿਸ ਤੇ ਪਿੰਡ ਮਾਨਕਪੁਰਾ ਦੇ ਦਰਖਾਸਤ ਦੇਣ ਵਾਲੇ ਪਿੰਡ ਵਾਸੀਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਮਾਲ ਵਿਭਾਗ ਦੇ ਕਾਨੂਗੋ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੀਤੀ ਗਈ ਨਿਸ਼ਾਨਦੇਹੀ ਅਨੁਸਾਰ ਪੰਚਾਇਤੀ ਵਿਭਾਗ ਦੀ ਜ਼ਮੀਨ ਜਿਸ 'ਚ ਮੰਦਰ ਬਣਿਆ ਹੋਇਆ ਹੈ, ਦੀ ਇਕ ਕਨਾਲ ਜਗ੍ਹਾ ਨੇੜਲੇ ਖੇਤਾਂ 'ਚੋ ਨਿਕਲੀ ਹੈ। ਜਿਸ ਦੀਆਂ ਵੱਟਾਂ ਢਾਹ ਕਿ ਉਸ ਨੂੰ ਨਾਲ ਰਿਲਾਇਆ ਹੋਇਆ ਸੀ। ਉਸ 'ਤੇ ਨਿਸ਼ਾਨੀਆਂ ਲਗਾ ਕੇ ਪਿੰਡ ਦੀ ਪੰਚਾਇਤ ਤੇ ਮੋਹਤਬਰਾਂ ਨੂੰ ਤਸੱਲੀ ਕਰਵਾ ਦਿੱਤੀ ਗਈ ਹੈ। ਪਿੰਡ ਮਾਨਕਪੁਰਾ ਦੇ ਸਰਪੰਚ ਸੁਖਵੰਤ ਸਿੰਘ ਨੇ ਜਗਬਾਣੀ ਤੇ ਹਿੰਦ ਸਮਾਚਾਰ ਵੱਲੋ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ 'ਤੇ ਧੰਨਵਾਦ ਕਰਦੇ ਹਾਂ। ਇਸ ਮੌਕੇ ਹੋਰਨਾ ਤੋਂ ਇਲਾਵਾ ਪਟਵਾਰੀ ਹਰਜਿੰਦਰ ਸਿੰਘ, ਮੁੱਖ ਅਫਸਰ ਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ ।