ਪੰਚਾਇਤੀ ਚੋਣਾਂ ਨੂੰ ਲੈ ਕੇ ਭਾਜਪਾ ਤੇ ਕਾਂਗਰਸੀਆਂ ਵਿਚਕਾਰ ਖੂਨੀ ਝੜਪ
Tuesday, Dec 18, 2018 - 05:18 PM (IST)

ਮਮਦੋਟ (ਸਨੀ) - ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਸਕੂਲ ਦੇ ਅੰਦਰ ਬਣੇ ਸੈਂਟਰ 'ਚ 2 ਧਿਰਾਂ ਵਿਚਕਾਰ ਖੂਨੀ ਝੜਪ ਹੋ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਦੇ ਸਾਹਮਣੇ ਹੋਈ ਇਸ ਖੂਨੀ ਝੜਪ 'ਚ ਦੋਵੇ ਧਿਰਾਂ ਵਲੋਂ ਇਕ ਦੂਜੇ 'ਤੇ ਇੱਟਾਂ ਅਤੇ ਲਾਠੀਆਂ ਵਰਾਈਆਂ ਗਈਆਂ, ਜਿਸ ਕਾਰਨ ਕਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ 'ਤੇ ਭਾਜਪਾ ਵਲੋਂ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਜਿਸ ਕਾਰਨ ਭਾਜਪਾ ਦੇ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਧੱਕੇਸ਼ਾਹੀ ਰੋਕਣ ਦੀ ਮੰਗ ਕੀਤੀ ਹੈ।