ਨਕੋਦਰ : ਉਮੀਦਵਾਰ ਦੀ ਮੌਤ ਹੋਣ ਮਗਰੋਂ ਚੋਣ ਮੁਲਤਵੀ

Sunday, Dec 30, 2018 - 11:18 AM (IST)

ਨਕੋਦਰ : ਉਮੀਦਵਾਰ ਦੀ ਮੌਤ ਹੋਣ ਮਗਰੋਂ ਚੋਣ ਮੁਲਤਵੀ

ਨਕੋਦਰ— ਨਕੋਦਰ ਦੇ ਪਿੰਡ ਮੰਡਿਆਲਾ ਵਿਚ ਵਾਰਡ ਨੰਬਰ 2 ਦੇ ਉਮੀਦਵਾਰ ਤਰਸੇਮ ਲਾਲ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪਿੰਡ ਮੰਡਿਆਲਾ ਬਲਾਕ ਮਿਹਤਪੁਰ ਤਹਿਸੀਲ ਨਕੋਦਰ ਦੇ ਵਾਰਡ ਨੰ 2 ਤੋਂ ਪੰਚ ਦੀ ਚੋਣ ਲੜ ਰਹੇ ਉਮੀਦਵਾਰ ਤਰਸੇਮ ਲਾਲ ਦੀ 28 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਦੇ ਚੱਲਦਿਆਂ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਐਕਟ 1954 ਦੀ ਧਾਰਾ 53 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਬੰਧਤ ਰਿਟਰਨਿੰਗ ਅਫ਼ਸਰ ਨੇ ਪਿੰਡ ਮੰਡਿਆਲਾ ਦੀ ਵਾਰਡ ਨੰਬਰ 2 ਦੀ ਪੰਚ ਦੀ ਚੋਣ ਮੁਲਤਵੀ ਕਰ ਦਿੱਤੀ।


author

cherry

Content Editor

Related News