ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਦੀ ਹੜਤਾਲ

06/30/2017 3:28:14 AM

ਬਟਾਲਾ,  (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)- ਅੱਜ ਸਥਾਨਕ ਜਲੰਧਰ ਰੋਡ ਸਥਿਤ ਪੰਜਾਬ ਰੋਡਵੇਜ਼ ਵਰਕਸ਼ਾਪ ਵਿਚ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 2 ਘੰਟੇ ਦੀ ਹੜਤਾਲ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਪੰਜਾਬ ਬਲਜੀਤ ਸਿੰਘ ਗਿੱਲ, ਸਰਪ੍ਰਸਤ ਪਰਮਜੀਤ ਸਿੰਘ ਕੋਹਾੜ ਤੇ ਡਿਪੂ ਪ੍ਰਧਾਨ ਪ੍ਰਦੀਪ ਪੰਡਤ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਹ ਦੋ ਘੰਟੇ ਦੀ ਹੜਤਾਲ ਕਰ ਕੇ ਦੇਸ਼ ਵਿਆਪੀ ਹੜਤਾਲ ਨੂੰ ਆਪਣਾ ਸਮਰਥਨ ਦੇ ਰਹੇ ਹਨ। 
ਇਸ ਸਮੇਂ ਬਲਦੇਵ ਸਿੰਘ, ਅਵਤਾਰ ਸਿੰਘ, ਕੈਲਾਸ਼ ਕੁਮਾਰ, ਟਹਿਲ ਸਿੰਘ, ਉਮੇਸ਼ ਕੁਮਾਰ ਨਿਸ਼ਾਨ ਸਿੰਘ ਸਕੱਤਰ, ਜਗਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਪਰਮਿੰਦਰ ਸਿੰਘ ਖਜ਼ਾਨਚੀ, ਜਗਰੂਪ ਸਿੰਘ, ਜਗਦੀਪ ਮੱਲ੍ਹੀ, ਅੰਗਰੇਜ਼ ਸਿੰਘ, ਨਵਪ੍ਰੀਤ ਫਤਿਹਗੜ੍ਹ, ਸਰਪ੍ਰਸਤ ਰਜਿੰਦਰ ਸਿੰਘ, ਚੇਅਰਮੈਨ ਰਛਪਾਲ ਸਿੰਘ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ
* ਬਰਾਬਰ ਕੰਮ ਦੀ ਬਰਾਬਰ ਤਨਖਾਹ ਸਕੇਲ ਲਾਗੂ ਕੀਤਾ ਜਾਵੇ। 
* ਆਊਟਸੋਰਸ ਸਿਸਟਮ ਖਤਮ ਕੀਤਾ ਜਾਵੇ। 
* ਪੱਕੀ ਭਰਤੀ ਕੀਤੀ ਜਾਵੇ। 
* ਵਿਭਾਗ ਵਿਚ ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਪਬਲਿਕ ਨੂੰ ਲਾਭ ਮਿਲ ਸਕੇ। 
੨੯74P25RRY੧੧.“96


Related News