ਭਾਰਤ ਵੀ ਦੇਵੇ ਧਾਰਮਿਕ ਸਥਾਨਾਂ ਲਈ ਪਾਕਿਸਤਾਨੀਆਂ ਨੂੰ ਐਂਟਰੀ : ਆਰੂਸਾ

Tuesday, Nov 27, 2018 - 10:02 PM (IST)

ਭਾਰਤ ਵੀ ਦੇਵੇ ਧਾਰਮਿਕ ਸਥਾਨਾਂ ਲਈ ਪਾਕਿਸਤਾਨੀਆਂ ਨੂੰ ਐਂਟਰੀ : ਆਰੂਸਾ

ਅੰਮ੍ਰਿਤਸਰ (ਵੈਬ ਡੈਸਕ)- ਭਾਰਤ ਨੂੰ ਵੀ ਧਾਰਮਿਕ ਸਥਾਨਾਂ ਲਈ ਪਾਕਿਸਤਾਨੀਆਂ ਨੂੰ ਐਂਟਰੀ ਦੇਣੀ ਚਾਹੀਦੀ ਹੈ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਅਤੇ ਪਾਕਿਸਤਾਨ ਵਿਚ ਪੱਤਰਕਾਰ ਆਰੂਸਾ ਆਲਮ ਦਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਦੋਹਾਂ ਮੁਲਕਾਂ ਵਲੋਂ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਲੋਕਾਂ ਨੂੰ ਭਾਰਤ ਵਿਚ ਸਥਿਤ ਧਾਰਮਿਕ ਅਸਥਾਨਾਂ ਦੇ ਦੀਦਾਰ ਕਰਨ ਲਈ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਵਲੋਂ ਕਰਤਾਰਪੁਰ ਲਾਂਘੇ 'ਤੇ ਲਿਆ ਗਿਆ ਫੈਸਲਾ ਸਹੀ ਸਾਬਤ ਹੋਵੇਗਾ ਪਰ ਅਫਸੋਸ ਵਾਲੀ ਗੱਲ ਹੈ ਕਿ ਦੋਹਾਂ ਪਾਸਿਓਂ ਗੋਲੀਆਂ ਚੱਲ ਰਹੀਆਂ ਹਨ ਅਤੇ ਲੋਕ ਮਰ ਰਹੇ ਹਨ।

ਜ਼ਿਕਰਯੋਗ ਹੈ ਕਿ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਵਿਚ ਪੰਜਾਬ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਸ਼ਮੂਲੀਅਤ ਕਰਨ ਪਹੁੰਚ ਚੁੱਕੇ ਹਨ। 


author

Sunny Mehra

Content Editor

Related News