ਭਾਰਤੀ ਸਰਹੱਦ ''ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ''ਤੇ ਪਾਕਿ ਔਰਤ ਦੀ ਗੋਲੀਬਾਰੀ ਦੌਰਾਨ ਮੌਤ
Wednesday, Oct 04, 2017 - 11:51 PM (IST)
ਗੁਰਦਾਸਪੁਰ — ਸੀਮਾ ਸੁਰੱਖਿਆ ਬਲਾਂ ਵੱਲੋਂ ਇਕ ਪਾਕਿਸਤਾਨੀ ਔਰਤ ਨੂੰ ਉਸ ਵੇਲੇ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਭਾਰਤੀ ਸਰਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਜਾਣਕਾਰੀ ਮੁਤਾਬਕ ਇਥੋਂ ਦੇ ਘਨੀਕੇ ਜ਼ਿਲੇ 'ਚ ਐਕਸ — 164 ਬੀ. ਐੱਨ. ਗੁਰਦਾਸਪੁਰ 'ਚ ਬੀ. ਐੱਸ. ਐੱਫ. ਦੀ ਬਟਾਲੀਅਨ ਹੈ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਸ ਪਾਕਿਸਤਾਨੀ ਔਰਤ ਨੂੰ ਪਹਿਲਾਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਜਦੋਂ ਉਹ ਨਾ ਰੁਕੀ ਤਾਂ ਬੀ. ਐੱਸ. ਐੱਫ. ਨੇ ਜਵਾਨਾਂ ਨੇ ਉਸ 'ਤੇ ਗੋਲੀਬਾਰੀ ਕਰਨੀ ਸ਼ੁਰੂ ਕੀਤੀ। ਜਿਸ 'ਚ ਉਸ ਦੀ ਮੌਤ ਹੋ ਗਈ, ਜਿਸ ਦੀ ਉਮਰ 25-30 ਸਾਲ ਦੱਸੀ ਜਾ ਰਹੀ ਹੈ। ਭਾਰਤੀ ਸੁਰੱਖਿਆ ਦੇ ਜਵਾਨਾਂ ਨੇ ਉਸ ਪਾਕਿਸਤਾਨੀ ਔਰਤ ਦੇ ਮ੍ਰਿਤਕ ਸਰੀਰ ਨੂੰ ਪਾਕਿ ਰੇਂਜਰਜ਼ ਦੇ ਹਵਾਲੇ ਕੀਤਾ, ਪਰ ਪਾਕਿ ਰੇਂਜਰਜ਼ ਦੇ ਜਵਾਨਾਂ ਨੇ ਉਸ ਦੇ ਮ੍ਰਿਤਕ ਸਰੀਰ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਸ ਔਰਤ ਦੇ ਮ੍ਰਿਤਕ ਸਰੀਰ ਨੂੰ ਡੀ. ਬੀ. ਐੱਨ. ਪੁਲਸ ਸਟੇਸ਼ਨ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
