ਪਾਕਿਸਤਾਨੀ ਸ਼ਰਧਾਲੂਆਂ ਨੂੰ ਉਡੀਕ ਰਿਹੈ ਸਰਹਿੰਦ ਸ਼ਰੀਫ
Wednesday, Oct 23, 2019 - 04:28 PM (IST)

ਫਤਿਹਗੜ੍ਹ ਸਾਹਿਬ: ਸੂਫੀ ਸੰਤ ਸੇਖ ਅਹਿਮਦ ਅਲ-ਫਾਰੂਕੀ ਅਲ-ਸਿਰਹਿੰਦੀ (ਮੁਜਾਦਿਦ ਅਲੀਫ ਸਾਨੀ) ਦਾ ਤਿੰਨ ਦਿਨੀਂ ਉਰਸ ਸ਼ੁਰੂ ਹੋਣ ਵਾਲਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਧਾਲੂਆਂ ਦਾ ਜਥਾ ਹਰ ਸਾਲ ਸੰਗਤਾਂ 'ਚ ਸ਼ਾਮਲ ਹੁੰਦਾ ਹੈ। 26 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਤਿੰਨ ਰੋਜ਼ਾ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਗੱਲ ਦੀ ਕੋਈ ਪੱਕਾ ਯਕੀਨ ਨਹੀਂ ਹੈ ਕਿ ਇਸ ਵਾਰ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਧਾਲੂ ਇਸ ਸਮਾਗਮ 'ਚ ਸ਼ਾਮਲ ਹੋਣਗੇ ਜਾਂ ਨਹੀਂ, ਕਿਉਂਕਿ ਫਿਲਹਾਲ ਭਾਰਤ ਅਤੇ ਪਾਕਿਸਤਾਨ ਦੋਵਾਂ ਦਾ ਧਿਆਨ ਕਰਤਾਰਪੁਰ ਲਾਂਘਾ ਖੋਲ੍ਹਣ 'ਤੇ ਹੈ ਪਰ ਕਿਸੇ ਵੀ ਪਾਕਿਸਤਾਨੀ ਜਥੇ ਦੇ ਦੌਰੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ, ਦੂਜੇ ਪਾਸੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ-ਪਾਕਿਸਤਾਨ ਵਿਚਕਾਰ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਪੈਦਾ ਹੋਏ ਮੌਜੂਦਾ ਤਣਾਅ ਕਾਰਨ ਸ਼ਾਇਦ ਇਸ ਵਾਰ ਇਹ ਤੀਰਥ ਯਾਤਰੀ ਨਾ ਆਉਣ। ਫਿਲਹਾਲ ਉਨ੍ਹਾਂ ਦੀ ਆਮਦ ਇਸ ਭੇਦ ਬਣਿਆ ਹੋਇਆ ਹੈ।