ਮੋਦੀ ਦਾ ਸੰਕਲਪ-ਅਰਦਾਸ ਦੀ ਪਾਕਿਸਤਾਨ ਮੀਡੀਆ ਨੇ ਕੀਤੀ ਪ੍ਰਸ਼ੰਸਾ

Tuesday, Apr 07, 2020 - 03:48 PM (IST)

ਮੋਦੀ ਦਾ ਸੰਕਲਪ-ਅਰਦਾਸ ਦੀ ਪਾਕਿਸਤਾਨ ਮੀਡੀਆ ਨੇ ਕੀਤੀ ਪ੍ਰਸ਼ੰਸਾ

ਅੰਮ੍ਰਿਤਸਰ (ਕੱਕੜ) : ਬੀਤੀ 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਕੋਰੋਨਾ ਖਿਲਾਫ ਲੜਾਈ ਦੇ ਸਮਰਥਨ 'ਚ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ। ਪਾਕਿਸਤਾਨ 'ਚ ਜਨਤਾ ਕਰਫਿਊ ਦੀ ਸਫਲਤਾ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਹੋਈ ਸੀ। ਹੁਣ ਬੀਤੀ ਦਿਨੀਂ ਰਾਤ 9 ਵਜੇ 9 ਮਿੰਟ ਲਈ ਲਾਈਟਾਂ ਬੰਦ ਕਰ ਕੇ ਮੋਮਬੱਤੀ, ਦੀਵੇ ਜਾਂ ਮੋਬਾਇਲ ਦੀ ਫਲੈਸ਼ ਨਾਲ ਅਰਦਾਸ ਸੰਕਲਪ 'ਤੇ ਦੇਸ਼ ਦੀ 130 ਕਰੋੜ ਜਨਤਾ ਨੇ ਜੋ ਸਮਰਥਨ ਦਿੱਤਾ, ਉਸ ਨੂੰ ਪਾਕਿਸਤਾਨ ਦੇ ਸਾਰੇ ਨਿਊਜ਼ ਟੀ. ਵੀ. ਚੈਨਲ ਕ੍ਰਮਵਾਰ ਵਿਖਾ ਰਹੇ ਹਨ। ਪ੍ਰਿੰਟ ਮੀਡੀਆ ਦੇ ਕਈ ਪ੍ਰਸਿੱਧ ਸਮਾਚਾਰ ਪੱਤਰਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਇਸ ਸੰਕਲਪ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ ► ਅੰਮ੍ਰਿਤਸਰ : ਕੋਰੋਨਾ ਨੇ ਮਾਰੀ ਇਨਸਾਨੀਅਤ, ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ

ਸੂਤਰਾਂ ਅਨੁਸਾਰ ਪਾਕਿਸਤਾਨ ਦੀ ਜਨਤਾ ਇਸ ਗੱਲ ਨੂੰ ਮੰਨ ਰਹੀ ਹੈ ਕਿ ਜੇਕਰ ਸੰਸਾਰ 'ਚ ਕੋਰੋਨਾ ਕੰਟਰੋਲ ਹੋਵੇਗਾ ਤਾਂ ਸਭ ਤੋਂ ਪਹਿਲਾਂ ਭਾਰਤ 'ਚ ਹੋਵੇਗਾ। ਪਤਾ ਲੱਗਾ ਹੈ ਕਿ ਪਾਕਿਸਤਾਨ ਮੀਡੀਆ ਵੱਲੋਂ ਜਨਤਾ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਰੋਨਾ ਦੇ ਖਿਲਾਫ ਜਾਰੀ ਲੜਾਈ ਦੇ ਮਿਲ ਰਹੇ ਸਮਰਥਨ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਕੋਰੋਨਾ ਆਫਤ ਦੀ ਘੜੀ 'ਚ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ ਰਾਹਤ ਭਰੀ ਖਬਰ

ਭਾਰਤ ਅਤੇ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਸਥਿਤੀ
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਲਗਭਗ ਪੂਰੀ ਦੁਨੀਆ ਨੂੰ ਆਪਣੀ ਜਕੜ ਵਿਚ ਲੈ ਚੁੱਕਾ ਹੈ। ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤਕ 71,269 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ 12,97,078 ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਲਗਭਗ 72 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ ਵਿਚ 4281 ਕੇਸ ਪਾਜ਼ੇਟਿਵ ਪਾਏ ਗਏ ਹਨ ਅਤੇ 112 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ। 3072 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਪੰਜਾਬ ਵਿਚ ਹੁਣ ਤਕ ਇਸ ਵਾਇਰਸ ਨਾਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ 'ਚ ਸੂਬੇ ਹੁਣ ਤੱਕ 91 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Anuradha

Content Editor

Related News