ਦੀਵਾਲੀ ਮੌਕੇ ਦੁਖਦ ਖ਼ਬਰ, PoK ਦੇ ਸਾਬਕਾ ਰਾਸ਼ਟਰਪਤੀ ਰਾਜਾ ਮੁਹੰਮਦ ਜ਼ੁਲਕਰਨੈਨ ਖਾਨ ਦਾ ਦੇਹਾਂਤ

Sunday, Nov 08, 2026 - 12:33 PM (IST)

ਦੀਵਾਲੀ ਮੌਕੇ ਦੁਖਦ ਖ਼ਬਰ, PoK ਦੇ ਸਾਬਕਾ ਰਾਸ਼ਟਰਪਤੀ ਰਾਜਾ ਮੁਹੰਮਦ ਜ਼ੁਲਕਰਨੈਨ ਖਾਨ ਦਾ ਦੇਹਾਂਤ

ਇਸਲਾਮਾਬਾਦ PoK) (ਭਾਸ਼ਾ)- ਦੀਵਾਲੀ ਦੇ ਜਸ਼ਨਾਂ ਦੌਰਾਨ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਾਬਕਾ ਰਾਸ਼ਟਰਪਤੀ ਰਾਜਾ ਮੁਹੰਮਦ ਜ਼ੁਲਕਰਨੈਨ ਖਾਨ ਦਾ ਇੱਕ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ।

'ਡਾਨ' ਅਖ਼ਬਾਰ ਮੁਤਾਬਕ, 93 ਸਾਲਾ ਸਾਬਕਾ ਆਗੂ ਨੇ ਸ਼ਨੀਵਾਰ ਨੂੰ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।PoK ਪ੍ਰਸ਼ਾਸਨ ਨੇ ਐਤਵਾਰ ਨੂੰ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਕਿ ਐਤਵਾਰ ਸਵੇਰੇ 11 ਵਜੇ ਅੰਤਿਮ ਪ੍ਰਾਰਥਨਾਵਾਂ (ਨਮਾਜ਼-ਏ-ਜਨਾਜ਼ਾ) ਤੋਂ ਬਾਅਦ, ਭਿੰਬਰ ਜ਼ਿਲ੍ਹੇ ਦੇ ਕਸਗੁਮਾ ਨਾਮਕ ਉਨ੍ਹਾਂ ਦੇ ਜੱਦੀ ਕਸਬੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਜਾਵੇ।

ਪੜ੍ਹੋ ਇਹ ਅਹਿਮ ਖ਼ਬਰ-  ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ 

15 ਮਾਰਚ, 1933 ਨੂੰ ਜਨਮੇ ਰਾਜਾ ਜ਼ੁਲਕਰਨੈਨ ਨੇ ਆਪਣੀ ਮੁੱਢਲੀ ਸਿੱਖਿਆ ਸ੍ਰੀਨਗਰ ਅਤੇ ਦਿੱਲੀ ਵਿੱਚ ਪ੍ਰਾਪਤ ਕੀਤੀਅਤੇ ਫਿਰ 13 ਸਾਲ ਦੀ ਉਮਰ ਵਿੱਚ ਮਰੀ ਦੇ ਘੋੜਾ ਗਲੀ ਸਥਿਤ ਲਾਰੈਂਸ ਕਾਲਜ ਵਿੱਚ ਦਾਖਲਾ ਲਿਆ।ਉੱਥੇ ਉਨ੍ਹਾਂ ਦੇ ਸਮਕਾਲੀਆਂ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ਫਰੁੱਲਾ ਜਮਾਲੀ ਅਤੇ ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਅਕਬਰ ਬੁਗਤੀ ਸ਼ਾਮਲ ਸਨ। ਰਾਜਾ ਜ਼ੁਲਕਰਨੈਨ ਨੇ 1960-61 ਵਿੱਚ PoK ਦੇ ਸਾਬਕਾ ਰਾਸ਼ਟਰਪਤੀ ਅਤੇ ਮੁਹੰਮਦ ਅਲੀ ਜਿਨਾਹ ਦੇ ਨਿੱਜੀ ਸਕੱਤਰ ਰਹੇ ਕੇ.ਐਚ. ਖੁਰਸ਼ੀਦ ਦੇ ਸਹਿਯੋਗੀ ਵਜੋਂ ਰਾਜਨੀਤੀ ਵਿੱਚ ਕਦਮ ਰੱਖਿਆ। PoK ਦੀ ਤਥਾਕਥਿਤ ਵਿਧਾਨ ਸਭਾ ਦੇ ਸਪੀਕਰ, ਚੌਧਰੀ ਤਾਰਿਕ ਫਾਰੂਕ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਰਾਜਾ ਜ਼ੁਲਕਰਨੈਨ ਦੀ ਮੌਤ ਨੂੰ PoK ਦੇ ਸਿਆਸੀ, ਸੰਸਦੀ ਅਤੇ ਸਮਾਜਿਕ ਹਲਕਿਆਂ ਲਈ ਇੱਕ ਵੱਡਾ ਘਾਟਾ ਦੱਸਿਆ। 'ਡਾਨ' ਅਖ਼ਬਾਰ ਮੁਤਾਬਕ, PoK ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਤਨਵੀਰ ਇਲਿਆਸ ਨੇ ਵੀ ਰਾਜਾ ਜ਼ੁਲਕਰਨੈਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News