ਭਾਰਤੀ ਖੇਤਰ ’ਚ 13 ਮਿੰਟ ਤਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, BSF ਨੇ ਫਾਇਰਿੰਗ ਕਰਦਿਆਂ ਚਲਾਏ ਈਲੂ ਬੰਬ
Wednesday, Feb 08, 2023 - 02:33 AM (IST)
ਤਰਨਤਾਰਨ (ਰਮਨ)- ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਡਰੋਨ ਭੇਜਣ ਦੀਆਂ ਸਰਗਰਮੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਦੇਰ ਰਾਤ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਭਾਰਤੀ ਖੇਤਰ ਵਿਚ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਬਾਬਾ ਪੀਰ ਰਾਹੀਂ ਬੀਤੀ ਦੇਰ ਰਾਤ 11.15 ਵਜੇ ਭਾਰਤੀ ਖੇਤਰ ’ਚ ਪਾਕਿਸਤਾਨੀ ਡਰੋਨ ਪਿੱਲਰ ਨੰਬਰ 135/15 ਰਾਹੀਂ ਦਾਖਲ ਹੋ ਗਿਆ, ਜਿਸ ਦੀ ਆਵਾਜ਼ ਸੁਣਦੇ ਸਾਰ ਹੀ ਸਰਹੱਦ ਉਪਰ ਤਾਇਨਾਤ ਬੀ. ਐੱਸ. ਐੱਫ. ਦੀ 71 ਬਟਾਲੀਅਨ ਹਰਕਤ ਵਿਚ ਆ ਗਈ। ਇਸ ਉਪਰੰਤ ਸਰਹੱਦ ਨੂੰ ਪਾਰ ਕਰਨ ਵਾਲੇ ਡਰੋਨ ਉਪਰ ਬੀ.ਐੱਸ.ਐੱਫ. ਵੱਲੋਂ ਕਰੀਬ 1 ਦਰਜਨ ਰੌਂਦ ਫਾਇਰਿੰਗ ਕਰਦੇ ਹੋਏ 3 ਈਲੂ ਬੰਬ ਵੀ ਚਲਾਏ ਗਏ। ਕਰੀਬ 13 ਮਿੰਟ ਬਾਅਦ ਡਰੋਨ ਪਾਕਿਸਤਾਨ ਪਰਤ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਮੰਗਲਵਾਰ ਸਵੇਰੇ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ਼. ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਥੇ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।