ਵਾਹਗਾ ਬਾਰਡਰ ''ਤੇ ਪਾਕਿਸਤਾਨੀ ਕ੍ਰਿਕਟਰ ਦਾ ਤਮਾਸ਼ਾ, ਵੀਡੀਓ ਵਾਇਰਲ

04/23/2018 12:35:38 AM

ਅੰਮ੍ਰਿਤਸਰ, ਨਵੀਂ ਦਿੱਲੀ (ਕੱਕੜ, ਇੰਟ.) - ਪਾਕਿਸਤਾਨ ਕ੍ਰਿਕਟ ਟੀਮ ਦੇ ਇਕ ਗੇਂਦਬਾਜ਼ ਦੀ ਹਰਕਤ ਕਾਰਨ ਬੀ. ਐੱਸ. ਐੱਫ. ਗੁੱਸੇ 'ਚ ਹੈ। ਦਰਅਸਲ ਸ਼ਨੀਵਾਰ ਨੂੰ ਪਾਕਿਸਤਾਨ ਦੀ ਕ੍ਰਿਕਟ ਟੀਮ ਆਪਣੇ ਟ੍ਰੇਨਿੰਗ ਕੈਂਪ ਦੇ ਆਖਰੀ ਪੜਾਅ 'ਚ ਵਾਹਗਾ ਬਾਰਡਰ ਪਹੁੰਚੀ ਸੀ। ਰੋਜ਼ਾਨਾ ਵਾਂਗ ਇਥੇ ਦੋਵੇਂ ਦੇਸ਼ਾਂ ਦੀਆਂ ਫੌਜਾਂ 'ਬੀਟਿੰਗ ਦਿ ਰੀਟ੍ਰੀਟ' 'ਚ ਹਿੱਸਾ ਲੈ ਰਹੀਆਂ ਸਨ।  ਇਸ ਮੌਕੇ 'ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਗੇਂਦਬਾਜ਼ ਹਸਨ ਅਲੀ ਨੇ ਵੀ ਪਾਕਿਸਤਾਨੀ ਫੌਜ ਦੇ ਨਾਲ ਸਮਾਰੋਹ 'ਚ ਹਿੱਸਾ ਲਿਆ। ਉਸੇ ਦੌਰਾਨ ਉਸ ਨੇ ਬੀ. ਐੱਸ. ਐੱਫ. ਜਵਾਨਾਂ ਤੇ ਭਾਰਤੀ ਦਰਸ਼ਕਾਂ ਵਲ ਇਸ਼ਾਰਾ ਕਰਦਿਆਂ ਭੜਕਾਉਣ ਵਾਲਾ ਹਾਵ ਭਾਵ ਦਿਖਾਇਆ।

PunjabKesari
ਪਾਕਿਸਤਾਨ ਵਲੋਂ ਸਮਾਰੋਹ 'ਚ ਆਏ ਇਸ ਪਾਕਿ ਗੇਂਦਬਾਜ਼ ਦੀ ਹਰਕਤ 'ਤੇ ਬੀ. ਐੱਸ. ਐੱਫ. ਨੇ ਆਪਣਾ ਸਖਤ ਇਤਰਾਜ਼ ਪ੍ਰਗਟਾਇਆ। ਪ੍ਰੋਟੋਕਾਲ ਅਨੁਸਾਰ ਸਮਾਰੋਹ 'ਚ ਕੇਵਲ ਬੀ. ਐੱਸ. ਐੱਫ. ਅਤੇ ਪਾਕਿਸਤਾਨੀ ਰੇਂਜਰ ਹੀ ਹਿੱਸਾ ਲੈ ਸਕਦੇ ਹਨ। ਹੁਣ ਇਸ ਮਾਮਲੇ 'ਚ ਬੀ. ਐੱਸ. ਐੱਫ. ਆਪਣੀ ਸ਼ਿਕਾਇਤ ਦਰਜ ਕਰਵਾਏਗੀ। ਦਰਅਸਲ ਵਿਕੇਟ ਲੈਣ ਮਗਰੋਂ ਹਸਨ ਦਾ ਜਸ਼ਨ ਮਨਾਉਣ ਦਾ ਤਰੀਕਾ ਕਾਫੀ ਫੇਮਸ ਰਿਹਾ ਹੈ। ਵਾਹਗਾ ਬਾਰਡਰ 'ਤੇ ਵੀ ਉਹ ਆਪਣਾ ਟਰੇਡ ਮਾਰਕ ਸਟਾਈਲ ਦਿਖਾਉਣ ਤੋਂ ਬਾਜ਼ ਨਹੀਂ ਆਇਆ। ਪਾਕਿਸਤਾਨ ਕ੍ਰਿਕਟ ਟੀਮ ਦੇ ਵਾਹਗਾ ਬਾਰਡਰ ਦੌਰੇ ਬਾਰੇ ਪੀ. ਸੀ. ਬੀ. ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਓਧਰ ਹਸਨ ਅਲੀ ਦੀ ਉਸ ਵੀਡੀਓ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਥੀ ਖਿਡਾਰੀਆਂ ਨੇ ਸ਼ੇਅਰ ਕੀਤਾ ਹੈ।

 


Related News