ਦੋ ਦਹਾਕੇ ਤੋਂ ਪਾਕਿਸਤਾਨੀ ਹੋਣ ਦਾ ਦਰਦ ਝੱਲ ਰਹੇ ਪਰਿਵਾਰਾਂ ਨੂੰ ਨਾਗਰਿਕਤਾ ਮਿਲਣ ਦੀ ਬੱਝੀ ਆਸ

12/10/2019 12:42:10 PM

ਜਲੰਧਰ:  ਦੋ ਦਹਾਕੇ ਪਹਿਲਾਂ ਪਾਕਿਸਤਾਨ ਸਰਕਾਰ ਦੀ ਤਸ਼ੱਦਦ ਤੋਂ ਤੰਗ ਆ ਕੇ 350 ਤੋਂ ਜ਼ਿਆਦਾ ਲੋਕ ਸਿਆਲਕੋਟ ਤੋਂ ਜਲੰਧਰ ਆ ਕੇ ਤੋਬੜੀ ਮੁਹੱਲਾ, ਬਸਤੀ ਬਾਵਾ ਖੇਲ ਅਤੇ ਭਾਰਗੋ ਕੈਪਾਂ 'ਚ ਵਸ ਗਏ ਸਨ। ਜ਼ਿਲਾ ਪ੍ਰਸ਼ਾਸਨ ਦੇ ਜ਼ਰੀਏ ਇਨ੍ਹਾਂ ਲੋਕਾਂ ਨੇ ਕਈ ਵਾਰ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਨਾਗਰਿਕਤਾ ਦੀ ਮੰਗ ਕੀਤੀ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਹੁਣ ਇਨ੍ਹਾਂ ਦੀ ਉਮੀਦ ਨਾਗਰਿਕਤਾ ਸੋਧ ਬਿੱਲ 'ਤੇ ਟਿਕੀ ਹੈ। ਕਈ ਵਿਰੋਧੀ ਦਲਾਂ ਦੇ ਕਾਰਨ ਇਹ ਲੋਕਾਂ ਨੂੰ ਹੁਣ ਵੀ ਭਰੋਸਾ ਨਹੀਂ ਕਿ ਇਨ੍ਹਾਂ ਨੂੰ ਨਾਗਰਿਕਤਾ ਮਿਲ ਸਕੇਗੀ।

ਲੋਕ ਸਭਾ 'ਚ ਬਿੱਲ ਪਾਸ, ਹੁਣ ਰਾਜ ਸਭਾ ਦੀ ਵਾਰੀ, ਸਿਆਲਕੋਟ ਤੋਂ ਆ ਕੇ ਵੱਸੇ ਸਨ
ਹੰਸਰਾਜ ਪਾਕਿਸਤਾਨੀ ਕਹਿੰਦੇ ਹਨ ਕਿ ਦੇਸ਼ 'ਚ ਵੰਡ ਤੋਂ ਬਾਅਦ ਪਾਕਿਸਤਾਨ 'ਚ ਹਿੰਦੂਆਂ ਦਾ ਰਹਿਣਾ ਔਖਾ ਹੋ ਰਿਹਾ ਸੀ। ਉੱਥੇ ਰਹਿਣ ਦੇ ਲਈ ਮੁਸਲਿਮ ਧਰਮ ਨੂੰ ਸਵੀਕਾਰ ਕਰਨ ਲਈ ਵੱਡਾ ਦਬਾਅ ਸੀ। ਇਸ ਦੇ ਲਈ ਲੋਕਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ। ਇਹ ਹੀ ਕਾਰਨ ਹੈ ਕਿ ਆਪਣੀ ਇੱਜ਼ਤ ਬਚਾਉਣ ਦੇ ਲਈ ਲੋਕ ਆਪਣੇ ਪਰਿਵਾਰ ਦੇ ਨਾਲ ਭਾਰਤ ਵਾਪਸ ਆਏ, ਕਿਉਂਕਿ ਜਲੰਧਰ ਸਾਡੇ ਇੱਥੋਂ ਸੀਮਾਂਤ ਏਰੀਏ 'ਚ ਪੈਂਦਾ ਸੀ। ਇਸ ਲਈ ਅਸੀਂ ਲੋਕ ਇੱਥੇ ਆ ਕੇ ਵੱਸ ਗਏ। ਤੋਬੜੀ ਮੁਹੱਲੇ 'ਚ ਰਹਿਣ ਵਾਲੇ 63 ਸਾਲ ਦੇ ਚੂਨੀਲਾਲ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਧਰਮ ਪਰਿਵਰਤਨ ਦੀ ਮਾਰ ਤੋਂ ਬਚਣ ਲਈ 1998 ਤੋਂ ਪਹਿਲਾਂ ਜਲੰਧਰ ਆਏ ਸਨ। ਉਸ ਸਮੇਂ ਧੀ ਮੀਨਾ 2 ਸਾਲ ਦੀ ਸੀ। ਹੁਣ ਮੀਨਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਸ ਦੇ ਵੀ ਇਕ ਪੁੱਤਰ ਅਤੇ ਧੀ ਹੈ। ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਫਲਕ ਰਾਜ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੇ ਪਰਿਵਾਰ ਵਧ ਰਹੇ ਹਨ, ਪਰ ਸੁਵਿਧਾਵਾਂ ਘੱਟ ਹਨ। ਭਾਰਤ ਦੀ ਨਾਗਰਿਕਤਾ ਨਾ ਹੋਣ ਦੇ ਚੱਲਦੇ ਅਸੀਂ ਲੋਕਾਂ ਦੀ ਸਰਕਾਰ ਦੀ ਕਿਸੇ ਯੋਜਨਾ ਦਾ ਲਾਭ ਨਹੀਂ ਮਿਲ ਪਾ ਰਿਹਾ ਹੈ। ਲੰਬੇ ਸਮੇਂ ਤੋਂ ਅਸੀਂ ਦੇਸ਼ ਦੀ ਨਾਗਰਿਕਤਾ ਪਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹਨ ਪਰ ਸਰਕਾਰਾਂ ਰਾਹਤ ਦੇਣ ਲਈ ਕੋਈ ਕਾਰਗਰ ਕਦਮ ਨਹੀਂ ਚੁੱਕ ਰਹੀਆਂ ਹਨ। ਹੁਣ ਲੋਕ ਸਭਾ 'ਚ ਨਾਗਰਿਕਤਾ ਸੋਧ ਬਿਲ ਪਾਸ ਹੋ ਜਾਣ ਦੇ ਬਾਅਦ ਲੋਕਾਂ 'ਚ ਕੁਝ ਉਮੀਦ ਜਾਗੀ ਹੈ। ਪਾਕਿਸਤਾਨ ਤੋਂ ਆ ਕੇ ਵਸੇ ਲੋਕਾਂ ਨੇ ਕਿਹਾ ਕਿ ਜਦੋਂ ਵੀ ਕੋਈ ਸਾਨੂੰ ਪਾਕਿਸਤਾਨੀ ਕਹਿ ਕੇ ਬੁਲਾਉਂਦਾ ਹੈ ਤਾਂ ਮਨ ਦੁਖਦਾ ਹੈ। ਭਾਰਤ 'ਚ ਸਾਡੀ ਤੀਜੀ ਪੀੜ੍ਹੀ ਜਨਮ ਲੈ ਚੁੱਕੀ ਹੈ। ਇਸ ਦੇ ਬਾਵਜੂਦ ਸਾਡੇ 'ਤੇ ਪਾਕਿਸਤਾਨੀ ਹੋਣ ਦਾ ਠੱਪਾ ਲੱਗਿਆ ਹੈ। ਇਸ ਦਰਦ ਤੋਂ ਕਦੋਂ ਰਾਹਤ ਮਿਲੇਗੀ, ਪਤਾ ਨਹੀਂ। ਇੰਤਜ਼ਾਰ ਕਰਦੇ-ਕਰਦੇ ਸਾਡੀਆਂ ਅੱਖਾਂ ਥੱਕ ਗਈਆਂ ਹਨ। ਹੁਣ ਤਾਂ ਨੇਤਾਵਾਂ ਅਤੇ ਸਰਕਾਰਾਂ ਦੇ ਵਾਅਦਿਆਂ ਤੋਂ ਭਰੋਸਾ ਵੀ ਉੱਠ ਚੁੱਕਾ ਹੈ। ਪਾਕਿਸਤਾਨ ਦੇ ਜੁਲਮਾਂ ਤੋਂ ਤੰਗ ਆ ਕੇ ਭਾਰਤ 'ਚ ਵਸੇ ਹਿੰਦੂਆਂ ਨੂੰ ਨਾਗਰਿਕਤਾ ਦੇਣ ਲਈ ਲੋਕ ਸਭਾ 'ਚ ਬਿਲ ਪਾਸ ਹੋ ਗਿਆ ਹੈ।


Shyna

Content Editor

Related News