193 ਪਾਕਿਸਤਾਨੀ ਸ਼ਹਿਰੀਆਂ ਦੀ 5 ਮਈ ਨੂੰ ਹੋਵੇਗੀ ਵਤਨ ਵਾਪਸੀ

05/04/2020 10:42:30 AM

ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਨਤੀਜੇ ਵਜੋਂ ਖਰਾਬ ਹੋਏ ਹਾਲਾਤ ਕਾਰਨ ਕਈ ਦਿਨਾਂ ਤੋਂ ਭਾਰਤ 'ਚ ਬੈਠੇ ਪਾਕਿਸਤਾਨੀਆਂ ਦੀ ਵਤਨ ਵਾਪਸੀ ਦਾ ਰਾਹ ਆਖਰਕਾਰ ਸਾਫ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਨ੍ਹਾਂ 193 ਨਾਗਰਿਕਾਂ ਦੀ 5 ਮਈ ਨੂੰ ਵਤਨ ਵਾਪਸੀ ਹੋਵੇਗੀ, ਜਦੋਂ ਇਹ ਵਾਹਘਾ ਸਰਹੱਦ ਰਾਹੀਂ ਆਪਣੀ ਧਰਤੀ 'ਤੇ ਚਲੇ ਜਾਣਗੇ। ਇਨ੍ਹਾਂ ਨਾਗਰਿਕਾਂ 'ਚੋਂ ਕੁਝ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਨ ਲਈ ਆਏ ਸਨ ਅਤੇ ਕੁਝ ਹੋਰ ਵਿਜ਼ਟਰ ਸਨ। ਇਨ੍ਹਾਂ ਨੂੰ ਘੱਟੋ-ਘੱਟ 40 ਦਿਨਾਂ ਤੱਕ ਬੜੇ ਦੁਖਦਾਈ ਹਾਲਾਤ 'ਚ ਇਸ ਗੱਲ ਦਾ ਇੰਤਜ਼ਾਰ ਕਰਨਾ ਪਿਆ ਕਿ ਕਦੋਂ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਵਲੋਂ ਹਰੀ ਝੰਡੀ ਮਿਲੇ ਅਤੇ ਕਦੋਂ ਉਹ ਆਪਣੇ ਘਰਾਂ ਨੂੰ ਮੁੜ ਸਕਣ। ਹੁਣ ਇਹ ਫੈਸਲਾ ਹੋਇਆ ਹੈ ਕਿ ਇਹ ਸਾਰੇ ਪਾਕਿਸਤਾਨੀ 5 ਮਈ ਨੂੰ ਆਪਣੇ ਦੇਸ਼ ਪਰਤ ਸਕਣਗੇ।

ਇਹ ਵੀ ਪੜ੍ਹੋ: ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ

ਦੱਸਣਯੋਗ ਹੈ ਕਿ ਇਨ੍ਹਾਂ ਨਾਗਰਿਕਾਂ 'ਚੋਂ ਕਈਆਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਅਟਾਰੀ ਰਸਤੇ ਆਪਣੇ ਦੇਸ਼ ਪਰਤ ਸਕਣ ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਸ਼ੇਰ ਬਾਨੋ ਨੇ ਕਿਹਾ ਕਿ ਉਹ ਕਿਸੇ ਵੀ ਜਗ੍ਹਾ ਘੁੰਮਣ ਨਹੀਂ ਜਾ ਸਕੀ ਅਤੇ ਉਸ ਨੂੰ ਲਾਕਡਾਊਨ ਕਰਕੇ ਆਪਣੇ ਕਿਸੇ ਜਾਣਕਾਰ ਦੇ ਛੋਟੇ ਜਿਹੇ ਕਮਰੇ 'ਚ ਸਮਾਂ ਗੁਜਾਰਣਾ ਪਿਆ। ਇਸ ਦੌਰਾਨ ਉਸ ਦਾ ਪਰਸ ਵੀ ਗਾਇਬ ਹੋ ਗਿਆ ਅਤੇ ਹੋਰ ਵੀ ਕਈ ਨਾਗਰਿਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਕਿਤਾਨੀ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਲੋਕਾਂ ਦੀ ਪਾਕਿਸਤਾਨ ਵਾਪਸ ਨੂੰ ਯਕੀਨੀ ਬਣਾਉਣ 'ਚ ਸਹਾਇਤਾ ਕੀਤੀ ਜਾਵੇ।

 


Shyna

Content Editor

Related News