ਹਿੰਦ-ਪਾਕਿ ਸਰਹੱਦ ''ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਗੁਬਾਰਾ ਸੁਟਿਆ

Sunday, Mar 17, 2019 - 05:44 PM (IST)

ਹਿੰਦ-ਪਾਕਿ ਸਰਹੱਦ ''ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਗੁਬਾਰਾ ਸੁਟਿਆ

ਭਿੰਡੀ ਸੈਦਾ (ਗੁਰਜੰਟ)— ਅੰਮ੍ਰਿਤਸਰ ਜ਼ਿਲੇ ਦੀ ਤਹਿਸੀਲ ਅਜਨਾਲਾ ਅਧੀਨ ਹਿੰਦ-ਪਾਕਿ ਸਰਹੱਦ 'ਤੇ ਪੈਂਦੀ ਬੀ. ਪੀ. ਓ. ਧਰਮਪ੍ਰਕਾਸ਼ ਵਿਖੇ 73 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੀ ਸਾਈਡ ਤੋਂ ਹਵਾ 'ਚ ਆ ਰਹੀ ਇਕ ਡਰੋਨ ਵਰਗੀ ਚੀਜ਼ ਨੂੰ ਭਾਰਤ ਦੀ ਹੱਦ 'ਚ ਆਉਣ 'ਤੇ ਗੋਲੀ ਨਾਲ ਥੱਲੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। 73 ਬਟਾਲੀਅਨ ਦੇ ਕਮਾਂਡਰ ਰਾਣਾ ਬੁਰਗੇਸ਼ ਨੇ ਦੱਸਿਆ ਕਿ ਬੀਤੀ 11 ਫਰਵਰੀ ਨੂੰ ਪਾਕਿਸਤਾਨ ਵਾਲੀ ਸਾਈਡ ਤੋਂ ਇਕ ਡਰੋਨ ਵਰਗੀ ਚੀਜ਼ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਭਾਰਤ ਵਾਲੀ ਸਾਈਡ ਨੂੰ ਆਉਂਦੀ ਦਿਖਾਈ ਦਿੱਤੀ ਸੀ, ਜਿਸ ਨੂੰ ਜਵਾਨਾਂ ਵੱਲੋਂ ਗੋਲੀ ਨਾਲ ਡੇਗਣ ਦੀ ਕੋਸ਼ਿਸ਼ ਕਰਨ 'ਤੇ ਉਹ ਦੂਰ ਹੋਣ ਕਾਰਨ ਵਾਪਸ ਪਾਕਿਸਤਾਨ ਚਲੇ ਗਈ। ਇਸ ਤੋਂ ਬਾਅਦ ਅੱਜ ਸਵੇਰੇ ਫਿਰ ਉਸ ਸਾਈਡ ਤੋਂ ਕੋਈ ਚੀਜ਼ ਭਾਰਤ ਵੱਲ ਆਉਂਦੀ ਦਿਖਾਈ ਦੇਣ 'ਤੇ ਜਵਾਨਾਂ ਨੇ ਭਾਰਤੀ ਦੀ ਸਰਹੱਦ ਤੇ ਆਉਣ ਤੋਂ ਬਾਅਦ ਗੋਲੀ ਮਾਰ ਕੇ ਸੁੱਟ ਦਿੱਤਾ। ਬਾਅਦ 'ਚ ਦੇਖਣ 'ਤੇ ਹਵਾ ਵਾਲਾ ਗੁਬਾਰਾ ਨਿਕਲਿਆ, ਜਿਸ ਨੂੰ ਚੈਕ ਕਰਨ 'ਤੇ ਕੋਈ ਇਤਰਾਜਗਯੋਗ ਚੀਜ਼ ਨਹੀਂ ਮਿਲੀ। ਇਸ ਮਾਮਲੇ ਸਬੰਧੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਉਣ ਤੋਂ ਬਾਅਦ ਛਾਣਬੀਣ ਕੀਤੀ ਜਾ ਰਹੀ ਹੈ।


author

shivani attri

Content Editor

Related News