ਸੁਤੰਤਰਤਾ ਦਿਵਸ ’ਚ ਵਿਘਨ ਪਾਉਣ ਦੀ ਫਿਰਾਕ ’ਚ ਪਾਕਿ ਏਜੰਸੀਆਂ, BSF ਸਮੇਤ ਸੈਕਿੰਡ ਲਾਈਨ ਆਫ਼ ਡਿਫੈਂਸ ਅਲਰਟ

Monday, Aug 12, 2024 - 12:42 PM (IST)

ਸੁਤੰਤਰਤਾ ਦਿਵਸ ’ਚ ਵਿਘਨ ਪਾਉਣ ਦੀ ਫਿਰਾਕ ’ਚ ਪਾਕਿ ਏਜੰਸੀਆਂ, BSF ਸਮੇਤ ਸੈਕਿੰਡ ਲਾਈਨ ਆਫ਼ ਡਿਫੈਂਸ ਅਲਰਟ

ਅੰਮ੍ਰਿਤਸਰ (ਨੀਰਜ)- ਇਕ ਪਾਸੇ ਆਜ਼ਾਦੀ ਦਿਹਾੜਾ ਨੇੜੇ ਆਉਂਦਿਆਂ ਹੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਆਪਣੀ ਫਿਤਰਨ ਮੁਤਾਬਿਕ ਇਸ ਵਿਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਵਿਚ ਪਾਕਿਸਤਾਨ ਵੱਲੋਂ ਲਗਾਤਾਰ ਡਰੋਨਾਂ ਦੀ ਹਰਕਤ ਕੀਤੀ ਜਾ ਰਹੀ ਹੈ ਅਤੇ ਪਿਛਲੇ ਇਕ ਹਫ਼ਤੇ ਤੋਂ ਇਹ ਹਲਚਲ ਕਾਫ਼ੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਐਤਵਾਰ ਨੂੰ ਵੀ ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਥਾਣਾ ਘਰਿੰਡਾ ਵਿਖੇ ਇੱਕ ਪਾਕਿਸਤਾਨੀ ਡਰੋਨ ਅਤੇ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਵਿਚ ਇਕ ਸਮੱਗਲਰ ਨੂੰ ਹੈਰੋਇਨ ਅਤੇ ਅਫੀਮ ਦੀ ਖੇਪ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਅੰਮ੍ਰਿਤਸਰ ਦੇ ਸਭ ਤੋਂ ਬਦਨਾਮ ਪਿੰਡਾਂ ਵਿੱਚੋਂ ਇਕ ਪਿੰਡ ਧਨੌਆ ਕਲਾਂ, ਧਨੌਆ ਖੁਰਦ, ਰਤਨ ਖੁਰਦ, ਮੁਹਾਵਾ ਅਤੇ ਹੋਰ ਪਿੰਡਾਂ ਨੇੜੇ ਨਾਕਿਆਂ ’ਤੇ ਗਸ਼ਤ ਵਧਾ ਦਿੱਤੀ ਗਈ ਹੈ। ਕੱਲ੍ਹ ਵੀ ਝੋਨੇ ਦੇ ਖੇਤਾਂ ਵਿਚ ਪਾਣੀ ਦੇ ਵਿਚਕਾਰ ਹੈਰੋਇਨ ਦਾ ਇੱਕ ਪੈਕਟ ਫੜਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਰਾਤ ਸਮੇਂ ਹੈਰੋਇਨ ਲੈਣ ਆਏ ਸਮੱਗਲਰਾਂ ਹੱਥੋਂ ਹੈਰੋਇਨ ਦਾ ਪੈਕੇਟ ਡਿੱਗ ਗਿਆ ਸੀ, ਫਿਲਹਾਲ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਬੀ. ਐੱਸ. ਐੱਫ. ਅਤੇ ਸੈਂਕਿੰਡ ਲਾਈਨ ਆਫ ਡਿਫੈਂਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।

ਪਠਾਨਕੋਟ ਅਤੇ ਜੰਮੂ ਵਿਚ ਦੇਖੇ ਗਏ ਸ਼ੱਕੀ ਅਜੇ ਬਾਹਰ

ਹਾਲ ਹੀ ’ਚ ਪਠਾਨਕੋਟ-ਜੰਮੂ ਸਰਹੱਦੀ ਖੇਤਰ ’ਚ ਕੁਝ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਨ੍ਹਾਂ ਦੇ ਸਕੈਚ ਵੀ ਪੁਲਸ ਵੱਲੋਂ ਜਾਰੀ ਕੀਤੇ ਗਏ ਹਨ ਪਰ ਅਜੇ ਤੱਕ ਸੁਰੱਖਿਆ ਏਜੰਸੀਆਂ ਦੇ ਹੱਥ ਇਹ ਸ਼ੱਕੀ ਵਿਅਕਤੀ ਨਹੀਂ ਆਏ ਹਨ, ਜਿਸ ਕਾਰਨ ਚਾਰੇ ਪਾਸੇ ਅਲਰਟ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਵਿਲੇਜ ਡਿਫੈਂਸ ਕਮੇਟੀਆਂ ਦੇ ਬਾਵਜੂਦ ਹੈਰੋਇਨ ਦੀ ਸਮੱਗਲਿੰਗ ਜਾਰੀ

ਸਰਕਾਰ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਸਮੇਤ ਸੂਬੇ ਦੇ ਸਮੁੱਚੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਵਿਲੇਨ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਕਮੇਟੀਆਂ ਰਾਤ ਸਮੇਂ ਲਗਾਤਾਰ ਚੌਕਸੀ ਰੱਖ ਰਹੀਆਂ ਹਨ ਪਰ ਇਸ ਦੇ ਬਾਵਜੂਦ ਡਰੋਨਾਂ ਦੀ ਆਵਾਜਾਈ ਵੀ ਜਾਰੀ ਹੈ ਅਤੇ ਹੈਰੋਇਨ ਦੀ ਬਰਾਮਦਗੀ ਵੀ ਜਾਰੀ ਹੈ, ਹਾਲ ਹੀ ਵਿਚ ਸਿਟੀ ਪੁਲਸ ਨੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।

ਜੰਮੂ-ਕਸ਼ਮੀਰ ਦੇ ਰਸਤੇ ਵੀ ਸਮੱਗਲਿੰਗ ਜਾਰੀ

ਮੌਜੂਦਾ ਹਾਲਾਤਾਂ ’ਚ ਸਮੱਗਲਰਾਂ ਨੇ ਅੱਤਵਾਦੀਆਂ ਨਾਲ ਗੱਠਜੋੜ ਕਰ ਕੇ ਜੰਮੂ-ਕਸ਼ਮੀਰ ਦੇ ਰਸਤੇ ਹੈਰੋਇਨ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਹੈ, ਹਾਲ ਹੀ ’ਚ ਜੰਮੂ ਪੁਲਸ ਨੇ ਪੰਜਾਬ 'ਚ ਰਹਿਣ ਵਾਲੇ ਇਕ ਸਮੱਗਲਰ ਕੋਲੋਂ 33 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਵੀ ਦਿਹਾਤੀ ਪੁਲਸ ਵੱਲੋਂ ਕਸ਼ਮੀਰ ਖੇਤਰ ਵਿਚ ਜਾ ਕੇ ਹੈਰੋਇਨ ਬਰਾਮਦ ਕੀਤੀ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚੋਂ ਹੀ ਟੈਰਰ ਫੰਡਿੰਗ ਅਤੇ ਐੱਨ. ਆਈ. ਏ. ਵਲੋਂ ਨਾਰਕੋ ਟੈਰਰ ਦਾ ਪਰਦਾਫਾਸ਼ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਗੁਜਰਾਤ ਅਤੇ ਮੁੰਬਈ ਦੀਆਂ ਬੰਦਰਗਾਹਾਂ ਤੋਂ ਵੀ ਵੱਡੀ ਖੇਪ ਦਾ ਲੱਗਾ ਪਤਾ

ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਮਾਰਗਾਂ ਦੇ ਨਾਲ-ਨਾਲ ਗੁਜਰਾਤ ਅਤੇ ਮੁੰਬਈ ਦੀਆਂ ਬੰਦਰਗਾਹਾਂ ਨੂੰ ਵੀ ਨਸ਼ਾ ਸਮੱਗਲਰਾਂ ਵੱਲੋਂ ਸਮੱਗਲਿੰਗ ਲਈ ਵਰਤਿਆ ਜਾ ਰਿਹਾ ਹੈ। ਹੁਣ ਤੱਕ ਦੀ ਸਭ ਤੋਂ ਵੱਡੀ ਖੇਪ 3300 ਕਿਲੋ ਦੀ ਖੇਪ ਗੁਜਰਾਤ ਦੀ ਬੰਦਰਗਾਹ ਤੋਂ ਹੀ ਫੜੀ ਗਈ ਹੈ, ਜਦੋਂ ਕਿ ਮੁੰਬਈ ਦੀਆਂ ਬੰਦਰਗਾਹਾਂ ਤੋਂ ਵੱਖ-ਵੱਖ ਮਾਮਲਿਆਂ ਵਿਚ 350 ਅਤੇ 300 ਕਿਲੋ ਹੈਰੋਇਨ ਫੜੀ ਗਈ ਹੈ, ਜਿਸ ਵਿੱਚ ਪੰਜਾਬ ਤੋਂ ਸਮੱਗਲਰ ਫੜੇ ਗਏ ਹਨ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜੇਲ੍ਹਾਂ ਵਿਚ ਅਜੇ ਵੀ ਸੁਰੱਖਿਆ ਵਿਚ ਕਮੀਆਂ

ਜ਼ਿਲ੍ਹਾ ਅੰਮ੍ਰਿਤਸਰ ਸਮੇਤ ਸੂਬੇ ਦੀਆਂ ਹੋਰ ਜੇਲ੍ਹਾਂ ਵਿਚ ਸੁਰੱਖਿਆ ਪੱਖੋਂ ਅਜੇ ਵੀ ਢਿੱਲਮੱਠ ਹੈ ਅਤੇ ਗੈਂਗਸਟਰਾਂ ਤੇ ਸਮੱਗਲਰਾਂ ਕੋਲੋਂ ਮੋਬਾਈਲ ਫੋਨ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਜਾਰੀ ਹੈ। ਜੈਮਰ ਦੀ ਜੋ ਤਕਨੀਕ ਜੇਲ੍ਹਾਂ ਦੇ ਅੰਦਰ ਲਗਾਉਣੀ ਚਾਹੀਦੀ ਹੈ, ਉਸ ਤਰ੍ਹਾਂ ਨਾਲ ਨਹੀਂ ਲਗਾਏ ਜਾ ਰਹੇ, ਜਿਸ ਕਾਰਨ ਜੇਲ੍ਹਾਂ ਦੇ ਅੰਦਰੋਂ ਹੀ ਨੈੱਟਵਰਕ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News