ਪਾਕਿਸਤਾਨੀ ਟੀਮ ਕਰਤਾਰਪੁਰ ਕਾਰੀਡੋਰ ਸੰਬੰਧੀ ਚਰਚਾ ਲਈ ਅਗਲੇ ਮਹੀਨੇ ਭਾਰਤ ਆਵੇਗੀ
Thursday, Feb 07, 2019 - 11:46 PM (IST)
ਨਵੀਂ ਦਿੱਲੀ, (ਭਾਸ਼ਾ)-ਪਾਕਿਸਤਾਨ ਤੋਂ ਇਕ ਟੀਮ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਤੀਰਥ ਯਾਤਰੀਆਂ ਨੂੰ ਯਾਤਰਾ ਕਰਵਾਉਣ ਦੇ ਤੌਰ-ਤਰੀਕਿਆਂ ’ਤੇ ਚਰਚਾ ਕਰਨ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦੇਣ ਲਈ ਅਗਲੇ ਮਹੀਨੇ ਭਾਰਤ ਆਵੇਗੀ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਤੌਰ-ਤਰੀਕਿਆਂ ’ਤੇ ਚਰਚਾ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਭਾਰਤ ਨੇ ਵੀ ਦੋਵਾਂ ਦੇਸ਼ਾਂ ਦੇ ਇੰਜੀਨੀਅਰਾਂ ਵਿਚਾਲੇ ਤਕਨੀਕੀ ਪੱਧਰ ਦੀ ਚਰਚਾ ਦਾ ਪ੍ਰਸਤਾਵ ਰੱਖਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘‘ਅਸੀਂ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਤੀਰਥ ਯਾਤਰੀਆਂ ਨੂੰ ਯਾਤਰਾ ਕਰਵਾਉਣ ਦੇ ਤੌਰ-ਤਰੀਕਿਆਂ ’ਤੇ ਚਰਚਾ ਲਈ 13 ਮਾਰਚ 2019 ਨੂੰ ਪਾਕਿਸਤਾਨ ਟੀਮ ਦੀ ਪ੍ਰਸਤਾਵਿਤ ਭਾਰਤ ਯਾਤਰਾ ਦਾ ਸਵਾਗਤ ਕਰਦੇ ਹਾਂ। ਅਗਲੀ ਬੈਠਕ ਲੋੜ ਪੈਣ ’ਤੇ ਪਾਕਿਸਤਾਨ ਵਿਚ ਹੋ ਸਕਦੀ ਹੈ।’’
