ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)

09/03/2020 1:21:15 PM

ਮੁਕੇਰੀਆਂ (ਝਾਵਰ/ਨਾਗਲਾ,ਅਮਰੀਕ)— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਸੈਕਟਰ ਦੇ ਤਰਕੁੰਡੀ ਇਲਾਕੇ 'ਚ ਪਾਕਿਸਤਾਨੀ ਫ਼ੌਜੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਸੀ। ਪਾਕਿਸਤਾਨੀ ਫ਼ੌਜ ਨਾਲ ਲੋਹਾ ਲੈਂਦਿਆ ਅਪਣੀ ਫ਼ੌਜ ਟੁੱਕੜੀ ਸਮੇਤ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਜੇ. ਸੀ. ਓ. ਸੂਬੇਦਾਰ ਰਾਜੇਸ਼ ਕੁਮਾਰ ਪੁੱਤਰ ਰਾਮ ਚੰਦ ਜੋ ਸ਼ਹਾਦਤ ਦਾ ਜਾਮ ਪੀ ਗਏ ਸਨ। ਉਕਤ ਜਵਾਬ 60 ਐੱਸ. ਏ. ਟੀ. ਏ. ਰੈਜ਼ੀਮੈਂਟ 'ਚ ਤਾਇਨਾਤ ਸਨ। ਸ਼ਹੀਦ ਦੀ ਮ੍ਰਿਤਕ ਦੇਹ ਰਾਜੌਰੀ ਸੈਕਟਰ ਤੋਂ ਜਹਾਜ ਰਾਂਹੀ ਨਗਰੇਟਾ ਜੰਮੂ ਵਿਖੇ ਲਿਆਂਦੀ ਜਾ ਰਹੀ ਹੈ

ਪਿਤਾ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ
ਸ਼ਹੀਦ ਦੇ ਪਿਤਾ ਰਾਮ ਚੰਦ ਨੂੰ ਕੁਝ ਸਮਾਂ ਪਹਿਲਾਂ ਹਾਰਟ ਅਟੈਕ ਹੋਇਆ ਸੀ ਅਤੇ ਉਹ ਵੀ ਇਸ ਫ਼ੌਜ ਦੇ ਯੂਨਿਟ 'ਚ ਹਵਾਲਦਾਰ ਸੇਵਾ ਮੁਕਤ ਹੋਏ ਸਨ। ਸ਼ਹੀਦ ਦੇ ਪਿਤਾ ਰਾਮ ਚੰਦ ਨੇ ਕਿਹਾ ਕਿ ਸਾਨੁੰ ਅਪਣੇ ਪੁੱਤਰ ਦੀ ਸ਼ਹਾਦਤ 'ਤੇ ਪੂਰਾ ਮਾਣ ਹੈ।

ਇਹ ਵੀ ਪੜ੍ਹੋ: ਦੁੱਖਭਰੀ ਖ਼ਬਰ: 10 ਦਿਨ ਪਹਿਲਾਂ ਹੋਈ ਪਿਤਾ ਦੀ ਮੌਤ ਤੇ ਹੁਣ ਸਦਮੇ 'ਚ ਪੁੱਤਰ ਨਾਲ ਵਾਪਰਿਆ ਇਹ ਭਾਣਾ

PunjabKesari

ਸ਼ਹਾਦਤ ਤੋਂ ਕੁਝ ਸਮਾਂ ਪਹਿਲਾਂ ਹੀ ਪਰਿਵਾਰ ਨਾਲ ਹੋਈ ਸੀ ਗੱਲ
ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਸ਼ਹਾਦਤ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਸੀ ਅਤੇ ਅਪਣੀ ਬੇਟੀ ਰੀਆ (13) ਅਤੇ ਪੁੱਤਰ ਜਤਿਨ ਨਾਲ ਦਸੰਬਰ 'ਚ ਛੁੱਟੀ ਆਉਣ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਪਤਨੀ ਨੂੰ ਫੋਨ 'ਤੇ ਗੱਲਬਾਤ ਕਰਦੇ ਰਾਜੇਸ਼ ਨੇ ਕਿਹਾ ਸੀ ਕਿ ਬੀਮਾਰ ਪਿਤਾ ਦਾ ਧਿਆਨ ਰੱਖਣਾ।

ਡਿਊਟੀ ਖਾਤਿਰ 350 ਕਿਲੋਮੀਟਰ ਦਾ ਸਫ਼ਰ ਮੋਟਰਸਾਈਕਲ 'ਤੇ ਤੈਅ ਕਰੇ ਰਾਜੌਰੀ ਪਹੁੰਚੇ ਸਨ ਰਾਜੇਸ਼
ਤਾਲਬੰਦੀ ਦੌਰਾਨ ਡਿਊਟੀ ਜੁਆਇਨ ਕਰਨ ਦੇ ਆਦੇਸ਼ ਮਿਲੇ ਤਾਂ 28 ਮਈ ਨੁੰ ਉਹ ਛੁੱਟੀ ਕੱਟ ਕੇ ਮੋਟਰਸਾਈਕਲ ਰਾਂਹੀ 350 ਕਿਲੋਮੀਟਰ ਦਾ ਸਫ਼ਰ ਕਰਦੇ ਹੋਏ ਹੀ ਸੈਕਟਰ ਰਾਜੌਰੀ ਪਹੁੰਚ ਗਏ ਸਨ। ਉਨ੍ਹਾਂ 'ਚ ਦੇਸ਼ ਪ੍ਰਤੀ ਪਿਆਰ ਦਾ ਜਜ਼ਬਾ ਬਹੁਤ ਸੀ। ਉਨ੍ਹਾਂ ਦਾ ਸੰਸਕਾਰ ਜੱਦੀ ਪਿੰਡ ਕਲੀਚਪੁਰ ਕਲੋਤਾ ਵਿਖੇ ਸਰਕਾਰੀ ਸਨਮਾਂਨਾਂ ਨਾਲ ਅੰਤਿਮ ਸੰਸਕਾਰ ਹੋਵੇਗਾ। ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਫੋਜ ਦੀ ਕਾਨਵਾਈ ਰਾਂਹੀ ਦੁਪਹਿਰ ਬਾਅਦ ਲਗਭਗ 3 ਵਜੇ ਦੇ ਕਰੀਬ ਪਹੁੰਚੇਗੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ

PunjabKesari

50 ਲੱਖ ਦੀ ਬਜਾਏ ਧੀ ਵੱਲੋਂ ਗੈਸ ਏਜੰਸੀ ਦੀ ਮੰਗ
ਉਥੇ ਹੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗਏ 50 ਲੱਖ ਰੁਪਏ ਦੀ ਮਦਦ ਦੇਣ ਦੇ ਐਲਾਨ ਨੂੰ ਸ਼ਹੀਦ ਦੀ ਬੇਟੀ ਰੀਆ ਨੇ ਦੱਸਿਆ ਕਿ ਪਿਤਾ ਦੀ ਸ਼ਹਾਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੀਦਾ ਹੈ ਕਿ ਉਨ੍ਹਾਂ ਨੂੰ ਪਿੰਡ 'ਚ ਗੈਸ ਏਜੰਸੀ ਦੇਵੇ ਜਾਂ ਫਿਰ ਪੈਟਰੋਲ ਪੰਪ, ਜਿਸ ਨਾਲ ਉਹ ਪੂਰੀ ਜ਼ਿੰਦਗੀ ਆਪਣਾ ਗੁਜ਼ਾਰਾ ਕਰ ਸਕੇ ਕਿਉਂਕਿ ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੇ ਪਿਤਾ ਦੇ ਇਲਾਵਾ ਕੋਈ ਦੂਜਾ ਕਮਾਉਣ ਵਾਲਾ ਨਹੀਂ ਹੈ। ਰੀਆ ਨੇ ਕਿਹਾ ਕਿ ਪਿਤਾ ਰਾਜੇਸ਼ ਕੁਮਾਰ ਦੀ ਕਮੀ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

PunjabKesari

ਉਥੇ ਹੀ ਸੈਨਿਕ ਵੈੱਲਫੇਅਰ ਡਾਇਰੈਕਟਰ ਸਤਵੀਰ ਸਿੰਘ ਅਤੇ ਸੁਪਰਡੈਂਟ ਰਛਪਾਲ ਸਿੰਘ ਨੇ ਦੱਸਿਆ ਕਿ ਨਗਰੇਟਾਂ ਤੋਂ ਵਾਈ ਕਾਨ ਵਾਈ ਫ਼ੌਜ ਦੀ ਟੁੱਕੜੀ ਦੁਆਰਾ ਸ਼ਹੀਦ ਦੀ ਮ੍ਰਿਤਕ ਦੇਹ ਇਕ ਫੁੱਲਾਂ ਨਾਲ ਸਜਾਈ ਗੱਡੀ 'ਚ ਸੜਕ ਆਵਾਜਾਈ ਰਾਂਹੀ ਲਿਆਦੀ ਜਾ ਰਹੀ ਹੈ ਜਦੋਂਕਿ ਸ਼ਹੀਦ ਦੇ ਚਾਚਾ ਰਣਜੀਤ ਸਿੰਘ ਏ. ਐੱਸ. ਆਈ.ਅਤੇ ਨੰਬਰਦਾਰ ਪ੍ਰਸ਼ੋਤਮ ਸਿੰਘ­ ਸਰਪੰਚ ਅੰਜੂ ਬਾਲਾ ਨੇ ਦੱਸਿਆ ਕਿ ਕੌਮੀ ਰਾਜ ਮਾਰਗ ਤੋਂ ਲਗਭਗ 100 ਮੋਟਰਸਾਈਕਲਾਂ ਦਾ ਕਾਫਿਲ਼ਾ ਅੱਗੇ-ਅੱਗੇ ਚਲੇਗਾ। ਇਸ ਦੌਰਾਨ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਅਮਰ ਰਹੇ­ ਭਾਰਤ ਮਾਤਾ ਦੀ ਜੈ­ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸ਼ਹੀਦ ਦੀ ਸਵ ਯਾਤਰਾ  ਅੱਗੇ-ਅੱਗੇ ਚਲੇਗਾ।

ਇਹ ਵੀ ਪੜ੍ਹੋ: ਰਾਜੌਰੀ 'ਚ ਸ਼ਹੀਦ ਹੋਏ ਮੁਕੇਰੀਆਂ ਦੇ ਜਵਾਨ ਦੇ ਪਰਿਵਾਰ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ

PunjabKesari

ਪਾਪਤ ਜਾਣਕਾਰੀ ਅਨੁਸਾਰ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਜੋ ਇੱਕ ਤਾਬੂਜ 'ਚ ਰੱਖੀ ਗਈ ਹੈ। ਸਤਵਾਰੀ ਏਅਰਪੋਟ 'ਤੇ ਸਵੇਰੇ 11.30 ਦੇ ਕਰੀਬ ਪਹੁੰਚੀ ਅਤੇ ਏਅਰਪੋਟ ਦੇ ਹੀ ਫ਼ੌਜ ਦੇ ਅਧਿਕਾਰੀ ਨੇ ਸ਼ਹੀਦ ਨੁੰ ਸਲਾਮੀ ਦਿੱਤੀ ਅਤੇ ਇਸ ਤੋਂਬਾਅਦ ਕਾਨਵਾਈ ਰਾਂਹੀ ਮ੍ਰਿਤਕ ਸ਼ਹੀਦ ਦੇ ਪਿੰਡ ਕਲੀਚਪੁਰ ਨੂੰ ਰਵਾਨਾ ਹੋ ਗਈ ਹੈ। ਹਲਕਾ ਵਿਧਾਇਕ ਇੰਦੂ ਬਾਲਾ­ਸ਼੍ਰੋਮਣੀ ਅਕਾਲੀ ਦਲ ਬਾਦਲ ਯੁਥ ਦੇ ਕੌਮੀ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ


shivani attri

Content Editor

Related News