ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਭਾਰਤੀ ਖੇਤਰ ’ਚ ਮੁੜ ਦਾਖ਼ਲ ਹੋਇਆ ਡਰੋਨ
Monday, Feb 20, 2023 - 09:31 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ)–ਫਾਜ਼ਿਲਕਾ ਉਪ-ਮੰਡਲ ਦੇ ਸਰਹੱਦੀ ਪਿੰਡ ਕਾਵਾਂਵਾਲੀ ਨੇੜੇ ਖੇਤਾਂ ’ਚੋਂ ਇਕ ਡਰੋਨ ਬਰਾਮਦ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਫਾਜ਼ਿਲਕਾ ਦੀ ਐੱਸ. ਐੱਸ. ਪੀ. ਅਵਨੀਤ ਕੌਰ ਸਿੱਧੂ, ਬੀ. ਐੱਸ. ਐੱਫ. ਦੇ ਕਮਾਂਡੈਂਟ ਦਿਨੇਸ਼ ਕੁਮਾਰ ਅਤੇ ਦੋਵਾਂ ਸੁਰੱਖਿਆ ਬਲਾਂ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਹ ਡਰੋਨ ਭਾਰਤੀ ਸਰਹੱਦ ’ਚ ਤਕਰੀਬਨ ਦੋ ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਿਆ ਸੀ, ਜੋ ਜਾਪਦਾ ਹੈ ਕਿ ਤਕਨੀਕੀ ਖਾਮੀ ਕਾਰਨ ਡਿੱਗ ਗਿਆ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਪੰਜਾਬ ਪੁਲਸ ਦਾ ਸਾਬਕਾ DSP ਗ੍ਰਿਫ਼ਤਾਰ, ਪੜ੍ਹੋ Top 10
ਸੁਰੱਖਿਆ ਬਲਾਂ ਨੂੰ ਇਹ ਡਰੋਨ ਖੇਤ ’ਚ ਡਿੱਗਿਆ ਹੋਇਆ ਹੀ ਮਿਲਿਆ ਹੈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਨਾਕਾਬੰਦੀ ਕਰ ਲਈ ਹੈ ਅਤੇ ਸਰਚ ਮੁਹਿੰਮ ਚਲਾਈ ਹੋਈ ਹੈ। ਡਰੋਨ ਦੇ ਕੁਝ ਟੁੱਟੇ ਪਾਰਟਸ ਮੌਕੇ ਤੋਂ ਬਰਾਮਦ ਹੋਏ ਹਨ। ਇਹ ਡਰੋਨ ਮੇਡ ਇਨ ਚਾਈਨਾ ਮਾਡਲ ਡੀ. ਜੇ. ਆਈ. ਮੈਟਰਾਈਜ਼ 300 ਆਰ. ਟੀ. ਕੇ. ਹੈ।
ਇਹ ਖ਼ਬਰ ਵੀ ਪੜ੍ਹੋ : ਮਾਰਕ ਜ਼ੁਕਰਬਰਗ ਵੀ ਐਲਨ ਮਸਕ ਦੀ ਰਾਹ 'ਤੇ! ਹੁਣ ਫੇਸਬੁੱਕ ਬਲਿਊ ਟਿੱਕ ਲਈ ਟਵਿੱਟਰ ਤੋਂ ਦੇਣੇ ਪੈਣਗੇ ਜ਼ਿਆਦਾ ਰੁਪਏ
ਸੁਰੱਖਿਆ ਬਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਿ ਪਿਛਲੇ ਸਮੇਂ ਦੌਰਾਨ ਫਾਜ਼ਿਲਕਾ ਸੈਕਟਰ ’ਚ ਸੈਂਕੜੇ ਕਰੋੜਾਂ ਰੁਪਏ ਦੀ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ ਪਾਕਿਸਤਾਨੀ ਸਮੱਗਲਰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਲਈ ਨਵੇਂ ਰੂਟ ਅਕਸਪਲੋਰ ਕਰਨ ਦੀ ਕੋਸ਼ਿਸ਼ ’ਚ ਹਨ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਪਾਕਿਸਤਾਨੀ ਰੇਂਜਰਜ਼ ਦੇ ਨਾਲ ਫਲੈਗ ਮੀਟਿੰਗ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : PPCB ਦੀ ਵੱਡੀ ਕਾਰਵਾਈ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ’ਤੇ ਇਸ ਅਪਾਰਟਮੈਂਟ ਨੂੰ ਲਾਇਆ 5 ਲੱਖ ਦਾ ਜੁਰਮਾਨਾ