ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰਾਂ ਦੇ 22 ਲੋਕ ਪਹੁੰਚੇ ਹਾਈਕੋਰਟ, ਮੰਗੀ ਰਹਿਣ ਲਈ ਛੱਤ

Tuesday, Sep 03, 2019 - 09:28 AM (IST)

ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰਾਂ ਦੇ 22 ਲੋਕ ਪਹੁੰਚੇ ਹਾਈਕੋਰਟ, ਮੰਗੀ ਰਹਿਣ ਲਈ ਛੱਤ

ਚੰਡੀਗਡ਼੍ਹ (ਹਾਂਡਾ)—ਵੰਡ ਵੇਲੇ ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰਾਂ ਨਾਲ ਸਬੰਧਿਤ 22 ਲੋਕਾਂ ਨੇ ਹਾਈਕੋਰਟ ’ਚ ਪਟੀਸ਼ਨ ਦਾਖਲ ਕਰ ਕੇ ਰਹਿਣ ਲਈ ਛੱਤ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਹੈ। ਇਹ ਲੋਕ ਰਾਜਪੁਰੇ ਦੇ ਕਸਤੂਰਬਾ ਆਸ਼ਰਮ ’ਚ ਸ਼ਰਨਾਰਥੀਆਂ ਦੇ ਰੂਪ ’ਚ ਰਹਿ ਰਹੇ ਹਨ, ਜਿੱਥੋਂ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ।

ਪਟੀਸ਼ਨ ’ਤੇ ਹਾਈਕੋਰਟ ਨੇ ਪੰਜਾਬ ਸਰਕਾਰ, ਸਮਾਜਿਕ ਨਿਆਂ ਸਕੱਤਰ ਅਤੇ ਪੈਪਸੂ ਵਿਕਾਸ ਬੋਰਡ ਰਾਜਪੁਰਾ ਨੂੰ ਨੋਟਿਸ ਜਾਰੀ ਕਰਕੇ 8 ਨਵੰਬਰ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਪਟੀਸ਼ਨਰਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਕਮਰਿਆਂ ’ਚ ਉਹ ਰਹਿ ਰਹੇ ਹਨ, ਉਨ੍ਹਾਂ ਦਾ ਉਨ੍ਹਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਤਾਂ ਕਿ ਉਹ ਉਨ੍ਹਾਂ ਨੂੰ ਰਹਿਣ ਯੋਗ ਬਣਾ ਸਕਣ ਜਾਂ ਸਰਕਾਰੀ ਯੋਜਨਾ ਤਹਿਤ ਰਾਜਪੁਰਾ ’ਚ ਹੀ ਫਲੈਟ ਦਿੱਤੇ ਜਾਣ ਜਿਵੇਂ ਪਹਿਲਾਂ ਕੁੱਝ ਪਰਿਵਾਰਾਂ ਨੂੰ ਦਿੱਤੇ ਜਾ ਚੁੱਕੇ ਹਨ।


author

Shyna

Content Editor

Related News