ਭਾਰਤ ਦੀ ਰੀਸ ਕਰੇਗਾ ਪਾਕਿਸਤਾਨ, ਕਰਤਾਰਪੁਰ ਲਾਂਘੇ 'ਤੇ ਲਾਵੇਗਾ 300 ਫੁੱਟ ਉੱਚਾ ਝੰਡਾ

Tuesday, Oct 22, 2019 - 02:35 PM (IST)

ਭਾਰਤ ਦੀ ਰੀਸ ਕਰੇਗਾ ਪਾਕਿਸਤਾਨ, ਕਰਤਾਰਪੁਰ ਲਾਂਘੇ 'ਤੇ ਲਾਵੇਗਾ 300 ਫੁੱਟ ਉੱਚਾ ਝੰਡਾ

ਗੁਰਦਾਸਪੁਰ : ਭਾਰਤ-ਪਾਕਿ ਸਰਹੱਦ 'ਤੇ ਕਰਤਾਰਪੁਰ ਸਾਹਿਬ ਲਾਂਘੇ ਲਈ ਬਣ ਰਹੇ ਟਰਮੀਨਲ ਨੂੰ ਦਿਲ ਖਿੱਚਵਾਂ ਬਣਾਉਣ ਲਈ ਜਿੱਥੇ ਇਸ 'ਚ 300 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾ ਰਿਹਾ ਹੈ, ਉੱਥੇ ਹੀ ਪਾਕਿਸਤਾਨ ਵੀ ਭਾਰਤ ਦੀ ਰੀਸ ਕਰਦੇ ਹੋਏ ਕਰਤਾਰਪੁਰ ਲਾਂਘੇ ਲਈ ਬਣੇ ਰਹੇ ਆਪਣੇ ਟਰਮੀਨਲ 'ਤੇ 300 ਫੁੱਟ ਉੁੱਚਾ ਰਾਸ਼ਟਰੀ ਝੰਡਾ ਲਹਿਰਾਵੇਗਾ। ਪਾਕਿਸਤਾਨ ਵਲੋਂ ਸੋਮਵਾਰ ਨੂੰ ਕਰਮਚਾਰੀ ਝੰਡਾ ਲਹਿਰਾਉਣ ਲਈ ਪੋਲ ਲਗਾਉਣ 'ਚ ਜੁੱਟੇ ਰਹੇ।

ਟਰਮੀਨਲ ਸਬੰਧੀ ਪਾਕਿਸਤਾਨ ਵਲੋਂ ਆਪਣਾ ਜ਼ਿਆਦਾਤਰ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਇਸ ਨੂੰ ਸਫੈਦ ਰੰਗ ਕੀਤਾ ਗਿਆ ਹੈ। ਭਾਰਤ ਵੀ 31 ਅਕਤੂਬਰ ਤੱਕ ਟਰਮੀਨਲ ਦਾ ਕੰਮ ਪੂਰਾ ਕਰ ਲਵੇਗਾ। ਦੱਸ ਦੇਈਏ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਆ ਕੇ ਲਾਂਘੇ ਅਤੇ ਟਰਮੀਨਲ ਦਾ ਉਦਘਾਟਨ ਕਰਨਗੇ।


author

Babita

Content Editor

Related News