ਪਾਕਿਸਤਾਨ ਦੀ ਜੇਲ੍ਹ ’ਚ 1971 ਤੋਂ ਬੰਦ ਸੁਰਜੀਤ ਸਿੰਘ ਦਾ ਪਰਿਵਾਰ ਆਇਆ ਕਿਸਾਨਾਂ ਦੀ ਹਮਾਇਤ ’ਚ
Friday, Dec 18, 2020 - 06:01 PM (IST)
ਫਰੀਦਕੋਟ (ਜਗਤਾਰ, ਜਸਬੀਰ ਸਿੰਘ): 1971 ਦੀ ਜੰਗ ਦੌਰਾਨ ਲਾਪਤਾ ਹੋਏ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਟਹਿਣਾ ਬੀ. ਐਸ. ਐਫ- 57 ਬਟਾਲੀਅਨ ਦੇ ਪਰਿਵਾਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਭਾਰਤ ਸਰਕਾਰ ਦਾ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਬਿਲਕੁਲ ਪੂਰੀ ਤਰ੍ਹਾਂ ਫੇਲ ਹੋ ਗਿਆ ਜਿਸ ਕਾਰਣ ਸਰਹੱਦਾ ’ਤੇ ਰਾਖੀ ਕਰਨ ਵਾਲੇ ਅਤੇ ਦੇਸ਼ ਦੇ ਅੰਨਦਾਤਾ ਦਿੱਲੀ ਦੀਆ ਸੜਕਾਂ ’ਤੇ ਧਰਨੇ ਲਾਉਣ ਨੂੰ ਮਜਬੂਰ ਹੋ ਗਿਆ ਹੈ ।
ਇਹ ਵੀ ਪੜ੍ਹੋ: ਘਰੋਂ ਸਾਮਾਨ ਲੈਣ ਜਾ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਪਲਾਂ ’ਚ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ
ਇਸ ਸਬੰਧੀ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਮੀਕਾ ਨੇ ਕਿਹਾ ਜੋ ਜਵਾਨ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹਨ ਅਤੇ ਜੋ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ ਉਹ ਅੱਜ ਕੜਾਕੇ ਦੀ ਠੰਡ ਵਿੱਚ ਆਪਣੇ ਹੱਕਾਂ ਲਈ ਤੜਫ ਰਿਹਾ ਹੈ। ਮੀਕਾ ਨੇ ਕਿਹਾ ਮੈਂ ਵੀ ਆਪਣੇ ਪਿਤਾ ਲਈ ਸੰਘਰਸ਼ ਕਰ ਰਿਹਾ ਅਤੇ ਮੈਂ ਮੰਤਰੀ ਤੱਕ ਵੀ ਮਿਲ ਚੁੱਕਿਆ ਹਾਂ ਪਰ ਹਜੇ ਤੱਕ ਮੈਨੂੰ ਇਨਸਾਫ ਨਹੀਂ ਮਿਲਿਆ ਇਸ ਲਈ ਹੁਣ ਮੈਂ ਵੀ ਆਪਣੇ ਪਰਿਵਾਰ ਨਾਲ ਦਿੱਲੀ ਧਰਨੇ ਵਿੱਚ ਜਾ ਕੇ ਕਿਸਾਨਾਂ ਦੀ ਹਮਾਇਤ ਕਰਾਂਗਾ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਦੱਸ ਦੇਈਏ ਕਿ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਪਹਿਲਾਂ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ’ਚ ਬੰਦ ਸੀ ਤੇ ਹੁਣ ਕੋਇਟਾ ਜੇਲ੍ਹ ਵਿੱਚ ਬੰਦ ਹਨ। ਇਸੇ ਮਸਲੇ ਨੂੰ ਲੈ ਕੇ ਸੁਰਜੀਤ ਸਿੰਘ ਦੀ ਪਤਨੀ ਅੰਗਰੇਜ ਕੌਰ, ਪੋਤੀ ਕੋਮਲਪ੍ਰੀਤ ਕੌਰ, ਪੋਤਾ ਰਮਨਦੀਪ ਸਿੰਘ, ਨੂੰਹ ਸੁਖਜਿੰਦਰ ਕੌਰ ਅਤੇ ਸੁਰਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਉਨ੍ਹਾਂ ਨੂੰ ਹਜੇ ਵੀ ਉਮੀਦ ਹੈ ਕਿ ਇੱਕ ਦਿਨ ਸੁਰਜੀਤ ਸਿੰਘ ਜ਼ਰੂਰ ਘਰ ਆਉਣਗੇ। ਇਸ ਮੌਕੇ ਰਿਟਾ. ਕੈਪਟਨ ਧਰਮ ਸਿੰਘ ਗਿੱਲ, ਆਪ ਆਗੂ ਗੁਰਦਿੱਤ ਸਿੰਘ ਸੇਖੋ ਨੇ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਅੱਜ ਮੋਦੀ ਸਰਕਾਰ ਨੇ ਜੈ ਜਆਨ ਜੈ ਕਿਸਾਨ ਦੇ ਨਾਅਰੇ ਨੂੰ ਫੇਲ ਕਰ ਦਿੱਤਾ ਹੈ। ਇਸ ਮੌਕੇ ਡਿੰਪਲ, ਹਰਬੰਸ ਸਿੰਘ ਭਾਊ, ਜੋਤੀ, ਸਮਸ਼ੇਰ ਸਿੰਘ ਸੇਰਾ ਆਦਿ ਸਮੂਹ ਵਾਸੀ ਮੌਜੂਦ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਦਿੱਲੀ ਸਿੰਘੂ ਬਾਰਡਰ ਨਾਲੇ ’ਚੋਂ ਮਿਲੀ ਭਵਾਨੀਗੜ੍ਹ ਦੇ ਵਿਅਕਤੀ ਦੀ ਲਾਸ਼