ਭਾਰਤ ਲੋਕਤੰਤਰ ਦੀਆਂ ਜੜ੍ਹਾਂ ਮਜਬੂਤ ਕਰ ਕੇ ਵਿਕਾਸ ਦੀਆਂ ਬੁੰਲਦੀਆਂ ਵੱਲ, ਪਰ ਪਾਕਿ...

Tuesday, Aug 08, 2017 - 01:58 PM (IST)

ਅੰਮ੍ਰਿਤਸਰ (ਸੋਨੀ) —  ਪਾਕਿਸਤਾਨ ਦਾ ਕਠਪੁਤਲੀ ਲੋਕਤੰਤਰ ਸ਼ਾਸਨ ਅਤੇ ਸੈਨਿਕ ਤਾਨਾਸ਼ਾਹ ਸ਼ਾਸਨ ਪਾਕਿਸਤਾਨ ਦੇ ਵਿਕਾਸ ਦੇ ਲੱਖ ਦਾਅਵੇ ਕਰੇ ਪਰ ਪਾਕਿਸਤਾਨ ਦੇ ਲੋਕ ਗੁਮਰਾਹ ਨਹੀਂ ਹੋ ਰਹੇ ਤੇ ਪਾਕਿਸਤਾਨ ਦੇ ਨਾਗਰਿਕ ਇਹ ਗੱਲ ਬਿਨ੍ਹਾਂ ਕਿਸੇ ਝਿੱਜਕ ਸਵੀਕਾਰ ਕਰ ਰਹੇ ਹਨ ਕਿ ਜਿਥੇ ਭਾਰਤ ਲੋਕਤੰਤਰ ਦੀਆਂ ਜੜ੍ਹਾ ਮਜਬੂਤ ਕਰ ਕੇ ਵਿਕਾਸ ਦੀਆਂ ਬੁਲੰਦੀਆਂ ਵੱਲ ਵੱਧ ਰਿਹਾ ਹੈ, ਉਥੇ ਹੀ ਪਾਕਿਸਤਾਨ 'ਚ ਸੈਨਾ ਤੇ ਸਿਆਸੀ ਆਗੂਆਂ ਵਿਚਾਲੇ ਅੱਜ ਵੀ ਸੱਤਾ ਹਾਸਲ ਕਰਨ ਦੀ ਦੌੜ ਚਲ ਰਹੀ ਹੈ।
ਪਾਕਿਸਤਾਨ ਦੇ ਸਾਬਕਾ ਸੈਨਿਕ ਡਿਕਟੇਟਰ ਪਰਵੇਜ਼ ਮੁਸ਼ੱਰਫ ਦੇ ਇਸ ਦਾਅਵੇ ਕਿ ਪਾਕਿਸਤਾਨ ਨੇ ਸਿਰਫ ਸੈਨਿਕ ਸ਼ਾਸਨ ਦੌਰਾਨ ਹੀ ਵਿਕਾਸ ਤੇ ਪ੍ਰਗਤੀ ਕੀਤੀ ਹੈ 'ਤੇ ਜ਼ਬਰਦਸਤ ਸ਼ਬਦੀ ਹਮਲਾ ਕਰਦੇ ਹੋਏ 2 ਪਾਕਿਸਤਾਨੀ ਨਾਗਰਿਕਾਂ-ਸਵਾਤ ਦੇ ਨਵੀਦ ਅਹਿਮਦ ਖਾਨ ਤੇ ਕਰਾਚੀ ਦੇ ਆਸਿਫ ਜਾਹ ਨੇ ਆਪਣੇ ਡਿਕਟੇਟਰਾਂ ਦੇ ਬਖੀਏ ਉਧੇੜ ਕੇ ਰੱਖ ਦਿੱਤੇ ਹਨ।
ਇਨ੍ਹਾਂ ਪਾਕਿਸਤਾਨੀਆਂ ਨੇ ਅੰਗ੍ਰੇਜ਼ੀ 'ਦੈਨਿਕ ਡਾਨ' ਦੇ ਸੰਪਾਦਕ ਦੇ ਨਾਂ ਪੱਤਰ 'ਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸੁਤੰਤਰਤਾ ਤੋਂ ਬਾਅਦ ਤੋਂ ਹੀ ਸੈਨਾ ਦੀ ਭੂਮਿਕਾ ਧੋਖੇਬਾਜ਼ੀ ਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਰਹੀ ਹੈ। ਭਾਰਤ-ਪਾਕਿ ਵਿਚਾਲੇ 1965 ਦੀ ਜੰਗ 'ਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਸੈਨਿਕ ਸ਼ਾਸਕ ਆਯੂਬ ਖਾਨ ਤੇ ਯਾਹੀਆ ਖਾਨ ਦੀ ਅਸਫਲਤਾਵਾਂ ਦੀ ਕਹਾਣੀ ਹੈ।
ਤੀਜੇ ਸੈਨਿਕ ਡਿਕਟੇਟਰ ਜਿਯਾ-ਉਲ-ਹਕ ਨੇ ਜੁਲਫਿਕਾਰ-ਅਲੀ-ਭੁੱਟੋ ਨੂੰ ਸੱਤਾ ਤੋਂ ਹਟਾ ਕੇ ਸ਼ਾਸਨ ਸੰਭਾਲਿਆ ਤੇ ਉਸ ਨੇ ਮੁਜਿਹਦੀਨ ਗਰੁੱਪ ਖੜੇ ਕੀਤੇ ਸਨ। 1971 'ਚ ਪਾਕਿਸਤਾਨ ਸੈਨਾ ਦੀ ਸ਼ਰਮਨਾਕ ਹਾਰ 'ਚ ਸੈਨਿਕ ਦਬੰਗਾਂ ਦੀ ਕਹਾਣੀ ਹੀ ਬਿਆਨ ਹੁੰਦੀ ਹੈ। ਕਾਰਗਿਲ 'ਚ ਮਿਲੀ ਹਾਰ ਅਸਲ 'ਚ ਇਸ ਮੁਸ਼ੱਰਫ ਦੀ ਹਾਰ ਹੈ। ਅੱਤਵਾਦ ਦੀ ਭੱਠੀ 'ਚ ਮੁਸ਼ੱਰਫ ਨੇ ਪਾਕਿਸਤਾਨ ਨੂੰ ਝੌਂਕਿਆ ਜਿਸ ਦਾ ਤਾਪ ਅੱਜ ਪਾਕਿਸਤਾਨ ਦੇ ਬੇਗੁਨਾਹ ਲੋਕ ਝੱਲ ਰਹੇ ਹਨ।  


Related News