ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

Thursday, Apr 21, 2022 - 06:51 PM (IST)

ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਮਿੱਠੀ ਵਿਚ ਇਕ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਅੱਜ ਉਸ ਸਮੇਂ ਕਤਲ ਕਰ ਦਿੱਤਾ ਗਿਆ, ਜਦੋਂ ਉਹ ਘਰ ਤੋਂ ਦੁਕਾਨ ’ਤੇ ਜਾ ਰਿਹਾ ਸੀ। ਸੂਤਰਾਂ ਅਨੁਸਾਰ ਮ੍ਰਿਤਕ ਭੀਸ਼ਮ ਕੁਮਾਰ ਵਾਸੀ ਪਿੰਡ ਮਿੱਠੀ ਪਿੰਡ ’ਚ ਹੀ ਕਰਿਆਣਾ ਆਦਿ ਦੀ ਦੁਕਾਨ ਕਰਦਾ ਸੀ। ਉਸ ਨੂੰ ਕੁਝ ਦਿਨਾਂ ਤੋਂ ਧਰਮ ਬਦਲ ਕੇ ਇਸਲਾਮ ਕਬੂਲ ਕਰਨ ਦੀਆਂ ਧਮਕੀਆਂ ਵਾਲੇ ਪੱਤਰ ਮਿਲ ਰਹੇ ਸੀ। 

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਉਸ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਕਰ ਰੱਖੀ ਸੀ ਪਰ ਪੁਲਸ ਅਤੇ ਖੁਦ ਭੀਸ਼ਮ ਕੁਮਾਰ ਨੇ ਇਸ ਮਾਮਲੇ ’ਚ ਗੰਭੀਰਤਾਂ ਨਹੀਂ ਦਿਖਾਈ। ਸੂਤਰਾਂ ਅਨੁਸਾਰ ਭੀਸ਼ਮ ਕੁਮਾਰ ਅੱਜ ਸਵੇਰੇ ਜਦ ਘਰ ਤੋਂ ਦੁਕਾਨ ’ਤੇ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਲੋਕ ਜਿੰਨਾਂ ਨੇ ਆਪਣੇ ਮੂੰਹ ’ਤੇ ਕੱਪੜਾ ਬੰਨ ਰੱਖਿਆ ਸੀ, ਨੇ ਭੀਸ਼ਮ ਕੁਮਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਹਮਲਾਵਰ ਭੀਸ਼ਮ ਕੁਮਾਰ ਦੀ ਹੱਤਿਆ ਕਰਨ ਦੇ ਬਾਅਦ ਉੱਥੋਂ ਮੋਟਰਸਾਈਕਲ ’ਤੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ।


author

rajwinder kaur

Content Editor

Related News