ਪਾਕਿਸਤਾਨ ਤੋਂ ਸੁਖਬੀਰ ਲਈ ਪਰਸ਼ਾਦਾ ਲੈ ਕੇ ਆਈ 'ਬੀਬੀ ਬਾਦਲ'

Wednesday, Nov 28, 2018 - 11:03 PM (IST)

ਪਾਕਿਸਤਾਨ ਤੋਂ ਸੁਖਬੀਰ ਲਈ ਪਰਸ਼ਾਦਾ ਲੈ ਕੇ ਆਈ 'ਬੀਬੀ ਬਾਦਲ'

ਜਲੰਧਰ— ਪਾਕਿਸਤਾਨ 'ਚ ਕਰਤਾਰਪੁਰ ਕੋਰੀਡੋਰ ਦੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈ ਕੇ ਅਟਾਰੀ- ਬਾਘਾ ਬਾਰਡਰ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਭਾਰਤ ਵਾਪਸ ਆ ਗਏ ਹਨ। ਜਿਸ ਤੋਂ ਬਾਅਦ ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਮਿੱਟੀ ਅਤੇ ਗੁਰੂ ਸਹਿਬਾਨ ਜੀ ਦੇ ਆਸਣ ਤੋਂ ਫੁੱਲ ਅਤੇ ਆਪਣੇ ਪਰਿਵਾਰ ਲਈ ਪਰਸ਼ਾਦਾ ਲੈ ਕੇ ਆਏ ਹਨ। ਇਸ ਤੋਂ ਇਲਾਵਾ ਬੀਬੀ ਬਾਦਲ ਨੇ ਕਿਹਾ ਕਿ ਮੈਨੂੰ ਨਹੀਂ ਲੱਗ ਰਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੈਨੂੰ ਜੋਂ ਰੂਹਾਨੀਅਤ ਦਾ ਅਹਿਸਾਸ ਹੋਇਆ ਹੈ ਉਸ ਤੋਂ ਬਾਅਦ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਉਹ ਹੀ ਇੰਨਸਾਨ ਰਹੀ ਹਾਂ ਜੋਂ ਭਾਰਤ ਤੋਂ ਕਰਤਾਰਪੁਰ ਸਾਹਿਬ ਗਈ ਸੀ।
ਦੱਸਦਈਏ ਕਿ ਬੀਬੀ ਹਰਸਿਮਰਨ ਕੌਰ ਬਾਦਲ ਨੇ ਪਾਕਿਸਤਾਨ ਨੇ ਅੱਜ ਪਾਕਿਸਤਾਨ 'ਚ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ 'ਚ ਸ਼ਮੂਲਿਅਤ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਛਕਿਆ ਸੀ ਤੇ ਜੂਠੇ ਬਰਤਨ ਮਾਂਜਣ ਦੀ ਸੇਵਾ ਵੀ ਨਿਭਾਈ ਸੀ। ਹਰਸਿਮਰਤ ਵਲੋਂ ਗੁਰਦੁਆਰਾ ਸਾਹਿਬ 'ਚ ਇਲਾਹੀ ਬਾਣੀ ਦਾ ਪਾਠ ਸਰਵਣ ਕੀਤਾ ਗਿਆ ਸੀ।


Related News