ਸੇਬ ਦੀਆਂ ਪੇਟੀਆਂ ’ਚ ਹੈਰੋਇਨ: ਭਾਰਤ-ਅਫ਼ਗਾਨਿਸਤਾਨ ਦੇ ਵਪਾਰ ਨੂੰ ਬਦਨਾਮ ਕਰ ਪਾਕਿਸਤਾਨ
Tuesday, Jan 02, 2024 - 06:29 PM (IST)
ਅੰਮ੍ਰਿਤਸਰ (ਨੀਰਜ)- ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਯਾਤਿਤ ਸੇਬ ਦੀਆਂ ਪੇਟੀਆਂ ਵਿਚ 33 ਕਿਲੋ ਪੇਪਰ ਸ਼ੀਟਸ, ਜਿੰਨ੍ਹਾਂ ਵਿਚ ਹੈਰੋਇਨ ਦੇ ਨਮੂਨੇ ਪਾਏ ਗਏ ਸਨ ਕਿ ਖੇਪ ਮਿਲਣ ਤੋਂ ਇੱਕ ਵਾਰ ਫਿਰ ਤੋਂ ਆਈ. ਸੀ. ਪੀ. ਅਟਾਰੀ ’ਤੇ ਹੋਣ ਵਾਲਾ ਭਾਰਤ-ਅਫਗਾਨਿਸਤਾਨ ਵਪਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰੱਚੀ ਗਈ ਹੈ।
ਜਾਣਕਾਰੀ ਅਨੁਸਾਰ ਸੇਬ ਦੀਆਂ ਪੇਟੀਆਂ ਵਿਚ ਸੀਟ ਵਿਛਾਈ ਗਈ ਸੀ, ਜਿਸ ਨੂੰ ਕ੍ਰਾਈਮ ਬ੍ਰਾਂਚ ਦਿੱਲੀ ਅਤੇ ਡੀ. ਆਰ. ਆਈ ਦੀ ਟੀਮ ਨੇ ਇੱਕ ਸਾਂਝਾ ਆਪ੍ਰੇਸ਼ਨ ਕਰ ਕੇ ਆਈ. ਸੀ. ਪੀ ਤੋਂ ਜ਼ਬਤ ਕਰ ਲਿਆ ਅਤੇ ਇਸ ਦਾ ਸੈਂਪਲ ਵੀ ਪਾਜ਼ੇਟਿਵ ਆਇਆ ਹੈ। ਹਾਲਾਂਕਿ ਇਸ ਸਾਜਿਸ਼ ਦੀ ਭਿਣਕ ਕਸਟਮ ਵਿਭਾਗ ਅਤੇ ਆਈ. ਸੀ. ਪੀ ’ਤੇ ਤਾਇਨਾਤ ਕਿਸੇ ਹੋਰ ਸੁਰੱਖਿਆ ਏਜੰਸੀ ਨੂੰ ਨਹੀਂ ਲੱਗੀ ਸੀ ਪਰ ਸਮੇਂ ਰਹਿੰਦੇ ਇਹ ਖੇਪ ਫੜੀ ਗਈ। ਉਥੇ ਇਸ ਘਟਨਾ ਨਾਲ ਇੱਕ ਵਾਰ ਫਿਰ ਤੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਪਾਕਿਸਤਾਨ ਭਾਰਤ-ਅਫ਼ਗਾਨ ਵਪਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰੱਚ ਰਿਹਾ ਹੈ ਅਤੇ ਹਰ ਵੇਲੇ ਕਿਸੇ ਨਾ ਕਿਸੇ ਸ਼ਰਾਰਤ ਦੀ ਫਿਰਾਂਕ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਦੂਜੇ ਪਾਸੇ ਜਦੋਂ ਵੀ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਰਾਮਦ ਕਰਨ ਵਾਲੇ ਕਾਰੋਬਾਰੀ ਅਤੇ ਸੀ. ਐੱਚ. ਏ ਨੂੰ ਝੱਲਣੀ ਪੈਂਦੀ ਹੈ, ਕਿਉਂਕਿ ਸੁਰੱਖਿਆ ਏਜੰਸੀਆਂ ਵਲੋਂ ਉਸ ਵਪਾਰੀ ਅਤੇ ਸੀ. ਐੱਚ. ਏ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ, ਜਿਸ ਨੇ ਸੇਬ ਜਾ ਕਿਸੇ ਹੋਰ ਵਸਤੂਆਂ ਦਾ ਆਯਾਤ ਕੀਤਾ ਹੁੰਦਾ ਹੈ।
27 ਅਗਸਤ 2019 ਨੂੰ ਪਾਕਿਸਤਾਨੀ ਸਾਮਾਨ ’ਤੇ ਲਗਾਈ 200 ਫੀਸਦੀ ਡਿਊਟੀ
ਅਫਗਾਨਿਸਤਾਨ ਨਾਲ ਦਰਾਮਦ ਤਾਂ ਹੋ ਰਹੀ ਹੈ ਪਰ ਪਾਕਿਸਤਾਨ ਨਾਲ ਹਰ ਤਰ੍ਹਾਂ ਦੀ ਦਰਾਮਦ ਅਤੇ ਬਰਾਮਦ ਫਿਲਹਾਲ ਬੰਦ ਹੈ। ਜਾਣਕਾਰੀ ਮੁਤਾਬਕ 14 ਫਰਵਰੀ 2019 ਨੂੰ ਪਾਕਿਸਤਾਨੀ ਅੱਤਵਾਦੀਆਂ ਦੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ 27 ਅਗਸਤ 2019 ਨੂੰ ਅਚਾਨਕ ਪਾਕਿਸਤਾਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 200 ਫੀਸਦੀ ਕਸਟਮ ਡਿਊਟੀ ਲਗਾ ਦਿੱਤੀ, ਜਿਸ ਕਾਰਨ ਪਾਕਿਸਤਾਨ ਤੋਂ ਅਰਬਾਂ ਰੁਪਏ ਦੀ ਦਰਾਮਦ ਪ੍ਰਭਾਵਿਤ ਹੋਈ ਹੈ ਪਰ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਅਤੇ ਤਾਜ਼ੇ ਫਲਾਂ ਦੀ ਦਰਾਮਦ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲੀਆਂ ਮਾਰ ਵਿਅਕਤੀ ਦਾ ਕੀਤਾ ਕਤਲ
ਬੰਦ ਹੋ ਗਈ ਪਾਕਿਸਤਾਨੀ ਮਾਲ ਗੱਡੀ ਅਤੇ ਸਮਝੌਤਾ ਐਕਸਪ੍ਰੈਸ ਦੀ ਆਵਾਜਾਈ
ਆਈ. ਸੀ. ਪੀ ਅਟਾਰੀ ਰਾਹੀਂ ਟਰੱਕਾਂ ਦੀ ਦਰਾਮਦ ਅਤੇ ਬਰਾਮਦ ਬੰਦ ਹੋਣ ਤੋਂ ਕੁਝ ਮਹੀਨਿਆਂ ਬਾਅਦ ਪਾਕਿਸਤਾਨੀ ਮਾਲ ਰੇਲਗੱਡੀ ਅਤੇ ਸਮਝੌਤਾ ਐਕਸਪ੍ਰੈਸ ਦੀ ਆਵਾਜਾਈ ਵੀ ਬੰਦ ਹੋ ਗਈ, ਕਿਉਂਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਟਾਸ ਹੌਲੀ-ਹੌਲੀ ਵੱਧਦੀ ਗਈ, ਜੋ ਅਜੇ ਵੀ ਬਰਕਰਾਰ ਹੈ।
ਭਾਰਤ-ਪਾਕਿਸਤਾਨ ਸਰਹੱਦ ’ਤੇ ਫੜੇ ਜਾ ਚੁੱਕੇ ਹਨ 107 ਡਰੋਨ
ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਪਾਕਿਸਤਾਨ ਹਰ ਸਮੇਂ ਭਾਰਤ ਨੂੰ ਨਸ਼ਿਆਂ ਅਤੇ ਹੈਰੋਇਨ ਵਰਗੇ ਹਥਿਆਰਾਂ ਦੀ ਖੇਪ ਭੇਜਣ ਦੀ ਸਾਜ਼ਿਸ਼ ਰੱਚਦਾ ਰਹਿੰਦਾ ਹੈ। ਸਾਲ 2023 ਦੌਰਾਨ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ. ਐੱਸ. ਐੱਫ ਅਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ 107 ਡਰੋਨ ਫੜਿਆ ਗਿਆ ਹੈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ਦੀ ਆਮਦ ’ਤੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ, ਦੇਖੋ ਅਲੌਕਿਕ ਤਸਵੀਰਾਂ
ਆਈ. ਸੀ. ਪੀ ’ਤੇ ਟਰੱਕ ਸਕੈਨਰ ਨਾ ਹੋਣ ਦਾ ਫਾਇਦਾ ਚੁੱਕ ਰਿਹਾ ਪਾਕਿਸਤਾਨ
ਆਈ. ਸੀ. ਪੀ ਅਟਾਰੀ ’ਤੇ 21 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਟਰੱਕ ਸਕੈਨਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਨੂੰ ਸਕੈਨ ਕਰਨ ਦੇ ਸਮਰੱਥ ਨਹੀਂ ਹੈ, ਜਿਸ ਕਾਰਨ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਹਰ ਵਾਰ ਇਸ ਕਮਜ਼ੋਰ ਕੜੀ ਵੱਲ ਲਾਭ ਉਠਾਉਣ ਦਾ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ, ਹਾਲਾਂਕਿ ਕਸਟਮ ਵਿਭਾਗ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਕਈ ਵਾਰ ਲਿਖਤੀ ਜਾਣਕਾਰੀ ਵੀ ਦਿੱਤੀ ਹੈ।
ਆਈ. ਸੀ. ਪੀ ਅਟਾਰੀ ’ਤੇ ਸਮੱਗਲਿੰਗ ਦੇ ਕੁਝ ਵੱਡੇ ਮਾਮਲੇ
- 7 ਦਸੰਬਰ 2018 ਨੂੰ ਕਸਟਮ ਵਿਭਾਗ ਨੇ ਅਫਗਾਨਿਸਤਾਨ ਤੋਂ ਆਉਣ ਵਾਲੇ ਸੇਬ ਦੀਆਂ ਪੇਟੀਆਂ ਵਿਚੋਂ 33 ਕਿਲੋ ਸੋਨਾ ਜ਼ਬਤ ਕੀਤਾ।
- 25 ਅਪ੍ਰੈਲ, 2022 ਨੂੰ ਅਫਗਾਨਿਸਤਾਨ ਤੋਂ ਦਰਾਮਦ ਮੁਲੱਠੀ ਦੀ ਖੇਪ ਤੋਂ 102 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਅਤੇ ਜਾਂਚ ਦੌਰਾਨ ਪੰਜ ਕਿਲੋ ਹੋਰ ਹੈਰੋਇਨ ਜ਼ਬਤ ਕੀਤੀ ਗਈ।
- 27 ਜੂਨ, 2019 ਦੇ ਦਿਨ ਆਈ. ਸੀ. ਪੀ ਅਟਾਰੀ ’ਤੇ ਪਾਕਿਸਤਾਨ ਤੋਂ ਆਯਾਤਿਤ ਸੇਂਧਾ ਨਮਕ ਦੀ ਖੇਪ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਸ਼ੀਲੇ ਪਦਾਰਥ ਨੂੰ ਜ਼ਬਤ ਕੀਤਾ ਗਿਆ।
- 8 ਅਕਤੂਬਰ 2012 ਨੂੰ ਡੀ. ਆਰ. ਆਈ ਦੀ ਟੀਮ ਨੇ ਪਾਕਿਸਤਾਨ ਤੋਂ ਆ ਰਹੀ ਮਾਲ ਗੱਡੀ ਵਿੱਚੋਂ 102 ਕਿਲੋ ਹੈਰੋਇਨ ਦੀ ਖੇਪ ਜ਼ਬਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8