ਪਾਕਿਸਤਾਨੀ ਫ਼ੌਜ ਨਹੀਂ ਚਾਹੁੰਦੀ ਅਵਾਮ ਹਕੀਕੀ ਜਮਹੂਰੀਅਤ ਦਾ ਲੁਤਫ਼ ਉਠਾਵੇ : ਪ੍ਰੋ. ਸਰਚਾਂਦ

Saturday, Jul 09, 2022 - 10:19 AM (IST)

ਅੰਮ੍ਰਿਤਸਰ (ਮਮਤਾ)- ਪਾਕਿਸਤਾਨ ਦੀ ਰਾਜਨੀਤੀ ਵਿਚ ਫ਼ੌਜ ਦੀ ਬੇਲੋੜੀ ਦਖ਼ਲਅੰਦਾਜ਼ੀ ਲਗਾਤਾਰ ਜਾਰੀ ਹੈ। ਇਸ ਸਾਲ ਅਪ੍ਰੈਲ ’ਚ ਬੇਭਰੋਸਗੀ ਮਤੇ ਰਾਹੀਂ ਸਤਾ ਤੋਂ ਹਟਾਏ ਗਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਮੁੱਖ ਨੇਤਾਵਾਂ ਨੇ ਕੁਝ ਖੁਫੀਆ ਅਧਿਕਾਰੀਆਂ ’ਤੇ ਪੰਜਾਬ ਵਿਧਾਨ ਸਭਾ ਦੀਆਂ 20 ਖਾਲੀ ਸੀਟਾਂ ਲਈ 17 ਜੁਲਾਈ ਨੂੰ ਹੋ ਰਹੀਆਂ ਉਪ ਚੋਣਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਉਸ ਦੇ ਸਹਿਯੋਗੀਆਂ ਨੂੰ ਜਿਤਾਉਣ ਲਈ ਹੇਰਾਫੇਰੀ ਅਤੇ ਸਿਆਸੀ ਇੰਜੀਨੀਅਰਿੰਗ 'ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ: ਸਰਚਾਂਦ ਸਿੰਘ ਖਿਆਲਾ ਵਲੋਂ ਕੀਤਾ ਗਿਆ ਹੈ।

ਉਨ੍ਹਾਂ ਨੇ ਲਾਹੌਰ ਸਥਿਤ ਆਈ. ਐੱਸ. ਆਈ. ਦੇ ਸੈਕਟਰ ਕਮਾਂਡਰ, ਬ੍ਰਿਗੇਡੀਅਰ ਰਸ਼ੀਦ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਨਹੀਂ ਚਾਹੁੰਦੀ ਅਵਾਮ ਹਕੀਕੀ ਜਮਹੂਰੀਅਤ ਦਾ ਲੁਤਫ਼ ਉਠਾਵੇ। ਇਸ ਸਭ ਦੇ ਮੱਦੇਨਜ਼ਰ, ਫ਼ੌਜ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਇਸ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਿਵਾਦ ਦੌਰਾਨ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਨੂੰ ਫ਼ੌਜ ਦੇ ਅਕਸ ਨੂੰ ਬਚਾਉਣ ਲਈ ਬੇਸ਼ੱਕ ਦਿਖਾਵੇ ਲਈ ਹੀ ਸਹੀ, ਫ਼ੌਜ ਅਤੇ ਖੁਫੀਆ ਅਧਿਕਾਰੀਆਂ ਨੂੰ ਰਾਜਨੀਤੀ ਅਤੇ ਨੇਤਾਵਾਂ ਤੋਂ ਦੂਰ ਰਹਿਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਪਈਆਂ। ਇਸ ਤੋਂ ਪਹਿਲਾਂ, ਪੀ. ਟੀ. ਆਈ. ਦੇ ਅੱਠ ਆਈ. ਟੀ. ਵਰਕਰਾਂ ਨੂੰ ਇਮਰਾਨ ਖ਼ਾਨ ਨੂੰ ਸੱਤਾ ਤੋਂ ਹਟਾਉਣ ਲਈ ਫ਼ੌਜ ਮੁਖੀ ’ਤੇ ਅਮਰੀਕਾ ਦੇ ਇਸ਼ਾਰੇ ’ਤੇ ਕੰਮ ਕਰਨ ਦੀਆਂ ਟਿੱਪਣੀਆਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।
 


rajwinder kaur

Content Editor

Related News