ਜੇਕਰ 92 ਕੋਡ ਤੋਂ ਆਵੇ ਤੁਹਾਨੂੰ ਫੋਨ ਤਾਂ ਹੋ ਜਾਵੋ ਸਾਵਧਾਨ

11/28/2019 11:22:17 AM

ਅੰਮ੍ਰਿਤਸਰ (ਕੱਕੜ੍ਹ) - ਪਾਕਿਸਤਾਨ ਤੋਂ ਆਉਣ ਵਾਲੀ ਫੇਕ ਫੋਨ ਕਾਲ ਨੂੰ ਰਿਸੀਵ ਕਰਨ ’ਤੇ ਖਪਤਕਾਰ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਆਰਥਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿ ਤੋਂ ਆਉਣ ਵਾਲੀ 92 ਕੋਡ ਦੀ ਫੋਨ ਕਾਲ ’ਤੇ ਰਿਸੀਵ ਕਰਨ ’ਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਖਪਤਕਾਰ ਦੇ ਸਾਰੇ ਕਾਗਜ਼ਾਂ ਦੀ ਡਿਟੇਲ ਮੰਗੀ ਜਾਂਦੀ ਹੈ, ਜਿਸ ਦੇ ਬਦਲੇ ਉਸ ਦੇ ਅਕਾਊਂਟ ’ਚ ਲੱਖਾਂ ਰੁਪਏ ਟਰਾਂਸਫਰ ਅਤੇ ਲੱਕੀ ਡਰਾਅ ਨਿਕਲਣ ਦੀ ਰਾਸ਼ੀ ਭੇਜਣ ਦਾ ਵਾਅਦਾ ਕੀਤਾ ਜਾਂਦਾ ਹੈ। 

ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਆਉਣ ਵਾਲੀ 92 ਨੰਬਰ ਕੋਡ ਦੀ ਫੋਨ ਕਾਲ ਕਰਨ ਵਾਲਾ ਕਹਿੰਦਾ ਹੈ ਕਿ ਤੁਸੀ 20, 25, 30 ਲੱਖ ਰੁਪਏ ਜਿੱਤ ਚੁੱਕੇ ਹਨ। ਇਸ ਨੰਬਰ ਦੀ ਪ੍ਰੋਫਾਇਲ ਪਿਕਚਰ ’ਚ ‘ਕੌਣ ਬਣੇਗਾ ਕਰੋੜਪਤੀ’ ਦਾ ਲੋਗੋ ਲੱਗਾ ਹੋਇਆ ਹੁੰਦਾ ਹੈ। ਇਹ ਕਾਲ ਵਟ੍ਹਸਅਪ ਕਾਲ ਵੀ ਹੋ ਸਕਦੀ ਹੈ ਅਤੇ ਕਾਲ ਰਿਸੀਵ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਕੇਵਲ ਇਸ ਨੰਬਰ ਨੂੰ ਆਪਣੇ ਕਾਂਟਰੈਕਟ ਲਿਸਟ ਨਾਲ ਸੇਵਾ ਕਰਨਾ ਹੈ। ਇਸ ਤੋਂ ਬਾਅਦ ਉਸ ਨੰਬਰ ਤੋਂ ਵਟ੍ਹਸਅਪ ’ਤੇ ਇਕ ਵੀਡੀਓ ਸੈਂਡ ਕੀਤਾ ਜਾਂਦਾ ਹੈ, ਜਿਸ ’ਚ ਭਾਰਤੀ ਟੀ.ਵੀ. ਚੈਨਲ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਵੀਡੀਓ ਹੁੰਦੀ ਹੈ। ਦੱਸ ਦੇਈਏ ਕਿ ਜੇਕਰ 92 ਕੋਡ ਨੰਬਰ ਤੋਂ ਤੁਹਾਨੂੰ  ਮਿਸ ਕਾਲ ਵੀ ਆਉਂਦੀ ਹੈ ਤਾਂ ਉਸ ’ਤੇ ਕਾਲ ਬੈਕ ਕਰਨ ਤੋਂ ਚੰਗਾ ਹੈ ਕਿ ਉਕਤ ਨੰਬਰ ਨੂੰ ਤੁਰੰਤ ਬਲਾਕ ਕਰੋ ਨਹੀਂ ਤਾਂ ਉਹ ਨੰਬਰ ਗੱਲਬਾਤ ਦੇ ਜ਼ਰੀਏ ਜੁੜ ਜਾਵੇਗਾ ।


rajwinder kaur

Content Editor

Related News