5ਵੀਂ ਜਮਾਤ ''ਚ ਪੜ੍ਹਦੇ ਮਾਸੂਮ ਦੇ ਨਹੀਂ ਹਨ ਹੱਥ, ਇਕ ਪੈਰ ਦੇ ਕਮਾਲ ਨਾਲ ਜਿੱਤਿਆ ਸੂਬਾ ਪੱਧਰੀ ਮੁਕਾਬਲਾ

Thursday, Oct 22, 2020 - 06:20 PM (IST)

5ਵੀਂ ਜਮਾਤ ''ਚ ਪੜ੍ਹਦੇ ਮਾਸੂਮ ਦੇ ਨਹੀਂ ਹਨ ਹੱਥ, ਇਕ ਪੈਰ ਦੇ ਕਮਾਲ ਨਾਲ ਜਿੱਤਿਆ ਸੂਬਾ ਪੱਧਰੀ ਮੁਕਾਬਲਾ

ਸੰਗਰੂਰ (ਹਨੀ ਕੋਹਲੀ): ਲਹਿਰਾਗਾਗਾ ਦੇ ਕਾਲਬੰਜਾਰਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਇਕ ਜਸ਼ਨਦੀਪ ਬੱਚੇ ਨੇ ਸੂਬਾ ਪੱਧਰੀ ਪੋਸਟਰ ਮੁਕਾਬਲੇ 'ਚ ਪਹਿਲਾ ਸਥਾਨ ਅਤੇ ਪੇਂਟਿੰਗ ਮੁਕਾਬਲੇ 'ਚ ਦੂਜਾ ਸਥਾਨ ਹਾਸਲ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਬੱਚਾ ਪੰਜਵੀਂ ਕਲਾਸ 'ਚ ਪੜ੍ਹਦਾ ਹੈ ਅਤੇ ਇਸ ਬੱਚੇ ਦੀਆਂ ਦੋਵੇਂ ਬਾਵਾਂ ਨਹੀਂ ਹਨ ਅਤੇ ਇਕ ਲੱਤ ਵੀ ਛੋਟੀ ਹੈ ਪਰ ਫ਼ਿਰ ਵੀ ਇਸ ਨੇ ਆਪਣੇ ਪੈਰਾਂ ਨਾਲ ਪੇਟਿੰਗ ਕਰਕੇ ਸੂਬਾ ਪੱਧਰੀ ਮੁਕਾਬਲੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਦੇ ਚਰਚੇ ਪੂਰੇ ਪੰਜਾਬ 'ਚ ਹਨ ਅਤੇ ਇਹ ਬੱਚਾ ਚਾਹੁੰਦਾ ਹੈ ਕਿ ਉਹ ਵੱਡਾ ਹੋ ਕੇ ਜੱਜ ਬਣੇ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਨਾਲ ਹੀ ਜੋ ਗਰੀਬ ਬੱਚੇ ਹਨ ਉਨ੍ਹਾਂ ਦੀ ਪੜ੍ਹਾਈ 'ਚ ਮਦਦ ਕਰੇ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

PunjabKesari

ਜਸ਼ਨ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਕਾਲ 'ਚ ਘਰ ਬੈਠਾ ਬੋਰ ਹੋ ਰਿਹਾ ਸੀ ਜਿਸ ਕਾਰਨ ਉਹ ਚਾਹੁੰਦਾ ਹੈ ਕਿ ਜਲਦ ਤੋਂ ਜਲਦ ਪੰਜਾਬ ਸਰਕਾਰ ਪੰਜਾਬ ਦੇ ਸਕੂਲ ਖੋਲ੍ਹੇ ਤਾਂਕਿ ਉਸ ਨੂੰ ਪੜ੍ਹਨ ਦਾ ਮੌਕਾ ਮਿਲੇ।ਜਸ਼ਨਦੀਪ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਦੇ ਪੋਸਟਰ ਮੁਕਾਬਲੇ 'ਚੋਂ ਪਹਿਲੇ ਸਥਾਨ 'ਤੇ ਆਇਆ ਹੈ। ਕੋਰੋਨਾ ਕਾਲ 'ਚ ਉਸ ਨੇ ਉਸ ਦੇ ਸਕੂਲ ਦੇ ਸਟਾਫ਼ ਨੇ ਬੇਹੱਦ ਮਿਹਨਤ ਕੀਤੀ ਹੈ ਸਕੂਲ ਦਾ ਸਟਾਫ਼ ਆਨਲਾਈਨ ਆ ਕੇ ਉਸ ਨੂੰ ਪੜ੍ਹਾਉਂਦਾ ਸੀ ਅਤੇ ਕਦੀ-ਕਦੀ ਘਰ ਵੀ ਆ ਕੇ ਉਸ ਨੂੰ ਇਸ ਸਬੰਧੀ ਟ੍ਰੇਨਿੰਗ ਦਿੰਦੇ ਸਨ ਅਤੇ ਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ।

ਇਹ ਵੀ ਪੜ੍ਹੋ: ਕੂੜੇ ਦੇ ਢੇਰਾਂ 'ਚ 'ਪਪੀਤਿਆਂ' ਦਾ ਗੋਦਾਮ, ਪਕਾਉਣ ਲਈ ਵਰਤਿਆ ਜਾ ਰਿਹੈ 'ਚੀਈਨੀਜ਼ ਚੂਨਾ'

PunjabKesari

ਉੱਥੇ ਇਸ ਸਬੰਧੀ ਐਸ.ਡੀ.ਐੱਮ. ਜੀਵਨ ਜੋਤ ਨੇ ਕਿਹਾ ਕਿ ਮੈਨੂੰ ਡੀ.ਸੀ. ਸੰਗਰੂਰ ਨੇ ਹੁਕਮ ਦਿੱਤਾ ਸੀ ਕਿ ਆਪਣੇ ਖ਼ੇਤਰ 'ਚ ਇਕ ਅਜਿਹਾ ਬੱਚਾ ਹੈ ਜੋ ਪੋਸਟਰ ਮੁਕਾਬਲੇ 'ਚ ਪਹਿਲੇ ਨੰਬਰ 'ਤੇ ਆਇਆ ਹੈ। ਡੀ.ਸੀ. ਸਹਿਬ ਨੇ ਇਸ ਬੱਚੇ ਦੇ ਬਾਰੇ 'ਚ ਅਖਬਾਰ 'ਚ ਪੜ੍ਹਿਆ ਸੀ, ਜਿਸ ਦੇ ਬਾਅਦ ਮੈਂ ਇੱਥੇ ਆਈ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਪਰਿਵਾਰ ਨੇ ਮੈਨੂੰ ਦੱਸਿਆ ਹੈ ਕਿ ਜੇਕਰ ਇਸ ਬੱਚੇ ਦਾ ਇਲਾਜ ਕੀਤਾ ਜਾਵੇ ਤਾਂ ਇਸ ਦੀਆਂ ਦੋਵੇਂ ਲੱਤਾਂ ਬਰਾਬਰ ਹੋ ਸਕਦੀਆਂ ਹਨ ਤਾਂ ਮੈਂ ਡੀ.ਸੀ. ਸਾਹਿਬ ਨੂੰ ਇਸ ਦੇ ਬਾਰੇ 'ਚ ਲਿਖ ਕੇ ਭੇਜ ਰਹੀ ਹਾਂ ਅਤੇ ਨਾਲ ਹੀ ਮੈਂ ਇਸ ਬੱਚੇ ਦੀ ਪੜ੍ਹਾਈ ਦੇ ਲਈ ਸਰਬੱਤ ਦਾ ਭਲਾ ਟਰੱਸਟ ਨਾਲ ਵੀ ਗੱਲ ਕਰ ਰਹੀ ਹਾਂ।

ਇਹ ਵੀ ਪੜ੍ਹੋ: ਗੋਲੀਕਾਂਡ 'ਚ ਮਾਰੇ ਗਏ ਦਲਿਤ ਨੌਜਵਾਨ ਦੀ ਮਾਂ ਦੀ ਚਿਤਾਵਨੀ: ਇਨਸਾਫ਼ ਨਾ ਮਿਲਿਆ ਤਾਂ ਧੀ ਸਮੇਤ ਕਰਾਂਗੀ ਖ਼ੁਦਕੁਸ਼ੀ


author

Shyna

Content Editor

Related News