ਪੰਜਾਬ ''ਚ ਹੁਣ 10 ਜੂਨ ਤੋਂ ਸ਼ੁਰੂ ਹੋਵੇਗੀ ''ਝੋਨੇ ਦੀ ਲੁਆਈ'', ਕੈਪਟਨ ਨੇ ਦਿੱਤੀ ਮਨਜ਼ੂਰੀ

Saturday, May 09, 2020 - 08:26 PM (IST)

ਪੰਜਾਬ ''ਚ ਹੁਣ 10 ਜੂਨ ਤੋਂ ਸ਼ੁਰੂ ਹੋਵੇਗੀ ''ਝੋਨੇ ਦੀ ਲੁਆਈ'', ਕੈਪਟਨ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਮੁੱਖ ਰੱਖਦਿਆਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨਾਲ ਜਿੱਥੇ ਕਾਰੋਬਾਰੀਆਂ ਦੀ ਚਿੰਤਾ ਵੱਧ ਗਈ ਹੈ, ਉੱਥੇ ਹੀ ਕਿਸਾਨ ਵੀ ਡਾਹਢੇ ਪਰੇਸ਼ਾਨ ਹਨ ਕਿਉਂਕਿ ਝੋਨੇ ਦੀ ਲੁਆਈ 'ਤੇ ਵੀ ਸੰਕਟ ਮੰਡਰਾ ਰਿਹਾ ਹੈ। ਪੰਜਾਬ 'ਚ ਝੋਨੇ ਦੀ ਲੁਆਈ ਲਈ ਮਜ਼ਦੂਰਾਂ ਦੀ ਕਮੀ ਹੋ ਸਕਦੀ ਹੈ, ਇਸ ਲਈ ਸਰਕਾਰ ਨੇ ਹੁਣ ਝੋਨੇ ਦੀ ਲੁਆਈ ਦੀ ਜਿਹੜੀ ਤਰੀਕ 20 ਜੂਨ ਤੈਅ ਕੀਤੀ ਸੀ, ਇਸ ਵਾਰ ਇਸ ਨੂੰ ਘਟਾ ਕੇ 10 ਜੂਨ ਕਰ ਦਿੱਤਾ ਗਿਆ ਹੈ। ਇਸ ਬਾਰੇ ਬੀਤੇ ਦਿਨ ਹੋਈ ਪੰਜਾਬ ਕੈਬਿਨਟ ਦੀ ਮੀਟਿੰਗ 'ਚ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ, ਜੋ ਕਿ ਖੇਤੀਬਾੜੀ ਵਿਭਾਗ ਦੇ ਇੰਚਾਰਜ ਵੀ ਹਨ, ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਸ਼ਨੀਵਾਰ ਨੂੰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਸਕਦੀ ਹੈ। ਇਸ ਬਾਰੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਕਿਹਾ ਹੈ ਕਿ ਝੋਨੇ ਦੀ ਲੁਆਈ ਨੂੰ 10 ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ ਲਿਆ ਗਿਆ ਹੈ। ਹਾਲਾਂਕਿ ਕਿਸਾਨ ਫਿਰ ਵੀ ਸੰਤੁਸ਼ਟ ਨਹੀਂ ਹਨ। ਕਿਸਾਨਾਂ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਇਕ ਜੂਨ ਕੀਤਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ 'ਚ ਕੋਰੋਨਾ ਕਾਰਨ 30ਵੀਂ ਮੌਤ, ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਨੇ ਤੋੜਿਆ ਦਮ

PunjabKesari
ਪਰਵਾਸੀ ਮਜ਼ਦੂਰਾਂ 'ਤੇ ਨਿਰਭਰ ਹਨ ਪੰਜਾਬ ਦੇ ਕਿਸਾਨ
ਪੰਜਾਬ 'ਚ ਕਰੀਬ 10 ਲੱਖ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਲਈ ਰਜਿਸਟ੍ਰੇਸ਼ਨ ਕਰਾਈ ਹੈ, ਹਾਲਾਂਕਿ ਮਈ ਅਤੇ ਜੂਨ ਮਹੀਨੇ 'ਚ ਬਿਹਾਰ ਅਤੇ ਯੂ. ਪੀ. ਤੋਂ ਵੱਡੀ ਗਿਣਤੀ 'ਚ ਮਜ਼ਦੂਰ ਪੰਜਾਬ 'ਚ ਝੋਨੇ ਦੀ ਲੁਆਈ ਲਈ ਆਉਂਦੇ ਸਨ ਪਰ ਕੋਰੋਨਾ ਸੰਕਟ ਅਤੇ ਲਾਕ ਡਾਊਨ ਦੇ ਕਾਰਨ ਇਸ ਵਾਰ ਮਜ਼ਦੂਰਾਂ ਦੇ ਆਉਣ ਦਾ ਸਵਾਲ ਹੀ ਨਹੀਂ ਹੈ ਅਤੇ ਪੰਜਾਬ ਦਾ ਕਿਸਾਨ ਜ਼ਿਆਦਾਤਰ ਯੂ. ਪੀ. ਅਤੇ ਬਿਹਾਰ ਦੇ ਕਿਸਾਨਾਂ 'ਤੇ ਹੀ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਤੇ 'ਕੋਰੋਨਾ' ਦਾ ਬੁਰਾ ਸਾਇਆ, ਹਫਤੇ ਅੰਦਰ 9ਵੀਂ ਮੌਤ, ਜਾਣੋ ਤਾਜ਼ਾ ਹਾਲਾਤ

PunjabKesari
ਆਖਰ 20 ਜੂਨ ਨੂੰ ਹੀ ਕਿਉਂ ਲੁਆਈ ਕਰਨਾ ਚਾਹੁੰਦੀ ਹੈ ਸਰਕਾਰ
ਦਰਅਸਲ ਪੰਜਾਬ ਦੇ 141 ਬਲਾਕਾਂ 'ਚੋਂ ਤਿੰਨ ਚੌਥਾਈ ਬਲਾਕਾਂ 'ਚ ਭੂਮੀ ਹੇਠਲੇ ਪਾਣੀ ਦਾ ਪੱਧਰ ਕਾਫੀ ਡਿਗ ਚੁੱਕਾ ਹੈ ਅਤੇ ਜਿਨ੍ਹਾਂ ਬਲਾਕਾਂ 'ਚ ਭੂਮੀ ਹੇਠਲੇ ਪਾਣੀ ਦਾ ਪੱਧਰ ਨਹੀਂ ਡਿਗਿਆ ਹੈ, ਉੱਥੇ ਭੂਮੀ ਜਲ ਦਾ ਖਰਾਬ ਹੋਣਾ ਇਸ ਦਾ ਕਾਰਨ ਹੈ। ਪਾਣੀ 'ਚ ਸ਼ੋਰਾ ਹੋਣ ਕਾਰਨ ਨਾ ਤਾਂ ਇਹ ਪੀਣ ਦੇ ਕੰਮ ਆਉਂਦਾ ਹੈ ਅਤੇ ਨਾ ਹੀ ਸਿੰਚਾਈ ਲਈ। 2007-13 ਦੇ ਕਾਰਜਕਾਲ ਦੌਰਾਨ ਬਾਦਲ ਸਰਕਾਰ ਨੇ ਝੋਨੇ ਦੀ ਲੁਆਈ 10 ਜੂਨ ਤੋਂ ਪਹਿਲਾਂ ਨਾ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਸੀ। ਖੇਤੀ ਮਾਹਰਾਂ ਦਾ ਕਹਿਣਾ ਹੈ ਜੇਕਰ ਇਸ ਨੂੰ 15 ਜੂਨ ਕਰ ਦਿੱਤਾ ਜਾਵੇ ਤਾਂ ਝੋਨੇ ਲਈ ਜਿੰਨਾ ਪਾਣੀ ਕੱਢਿਆ ਜਾਂਦਾ ਹੈ, ਉਂਨਾ ਹੀ ਪਾਣੀ ਬਾਰਸ਼ ਨਾਲ ਰਿਚਾਰਜ ਹੋ ਜਾਂਦਾ ਹੈ ਪਰ ਜੇਕਰ ਇਸ ਨੂੰ 20 ਜੂਨ ਕਰ ਦਿੱਤਾ ਜਾਵੇ ਤਾਂ ਪਾਣੀ ਦਾ ਪੱਧਰ ਉੱਪਰ ਆਉਣ ਲੱਗਦਾ ਹੈ। ਇਸ ਲਈ ਝੋਨੇ ਦੀ ਲੁਆਈ ਨੂੰ ਹੌਲੀ-ਹੌਲੀ ਕਰਦੇ ਹੋਏ 20 ਜੂਨ ਤੱਕ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ।

PunjabKesari
ਕਿਸਾਨ ਇਸ ਲਈ ਕਰ ਰਹੇ ਨੇ ਵਿਰੋਧ
ਕਿਸਾਨ 20 ਜੂਨ ਨੂੰ ਝੋਨੇ ਦੀ ਲੁਆਈ ਦਾ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਪੂਰੇ ਪੰਜਾਬ 'ਚ ਇਕੱਠੀ ਝੋਨੇ ਦੀ ਲੁਆਈ ਨਾਲ ਉਨ੍ਹਾਂ ਨੂੰ ਮਜ਼ਦੂਰ ਨਹੀਂ ਮਿਲਦੇ ਅਤੇ ਜੇਕਰ ਮਿਲਦੇ ਵੀ ਹਨ ਤਾਂ ਉਹ ਆਪਣਾ ਰੇਟ ਵਧਾ ਦਿੰਦੇ ਹਨ। ਦੂਜਾ ਝੋਨੇ ਦੀ ਲੁਆਈ ਦਾ ਸਮਾਂ ਆਉਣ 'ਤੇ ਮੌਸਮ 'ਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਮੰਡੀਆਂ 'ਚ ਵੇਚਣ ਦੀ ਸਮੱਸਿਆ ਆਉਂਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ 'ਬਾਪੂਧਾਮ ਕਾਲੋਨੀ' 'ਚ ਕੋਰੋਨਾ ਕੋਹਰਾਮ, 11 ਨਵੇਂ ਮਰੀਜ਼ਾਂ ਦੀ ਪੁਸ਼ਟੀ
ਪੰਜਾਬ 'ਚ 30 ਲੱਖ ਹੈਕਟੇਅਰ ਭੂਮੀ 'ਤੇ ਝੋਨੇ ਦੀ ਖੇਤੀ
ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਸਕੱਤਰ ਹਰਿਵੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਪੰਜਾਬ 'ਚ 30 ਲੱਖ ਹੈਕਟੇਅਰ ਭੂਮੀ 'ਤੇ ਝੋਨੇ ਦੀ ਖੇਤੀ ਹੁੰਦੀ ਹੈ। ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ ਪਰ ਇਸ ਵਾਰ ਅੱਧਾ ਵੀ ਹੋਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ 'ਚ ਝੋਨੇ ਦੀ ਖੇਤੀ ਪਰਵਾਸੀ ਮਜ਼ਦੂਰਾਂ ਤੋਂ ਬਿਨਾਂ ਸੰਭਵ ਨਹੀਂ ਹੈ, ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਮਜ਼ਦੂਰਾਂ ਨੂੰ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਝੋਨੇ ਦੀ ਖੇਤੀ ਲਈ 10 ਜੂਨ ਤੋਂ ਮਨਜ਼ੂਰੀ ਦਿੱਤੀ ਗਈ ਸੀ ਪਰ ਇਸ ਵਾਰ ਇਸ ਨੂੰ ਇਕ ਜੂਨ ਕਰ ਦੇਣਾ ਚਾਹੀਦਾ ਹੈ।


author

Babita

Content Editor

Related News