ਸਾਬਕਾ ਸੰਸਦ ਮੈਂਬਰਾਂ ’ਚੋਂ ਸਿਰਫ਼ ਰਾਣਾ ਗੁਰਜੀਤ ਹੀ ਜਿੱਤ ਸਕੇ ਵਿਧਾਨ ਸਭਾ ਚੋਣ
Friday, Mar 11, 2022 - 11:06 PM (IST)
ਲੁਧਿਆਣਾ (ਹਿਤੇਸ਼)-ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਚੋਣ ਮੈਦਾਨ ’ਚ ਸਨ, ਉੱਥੇ ਹੀ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਵੀ ਵਿਧਾਨ ਸਭਾ ’ਚ ਪਹੁੰਚਣ ਵਾਲਿਆਂ ਦੀ ਦੌੜ ’ਚ ਪਿੱਛੇ ਨਹੀਂ ਸਨ ਪਰ ਉਨ੍ਹਾਂ ’ਚੋਂ ਵੱਡੀ ਗਿਣਤੀ ’ਚ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਥੋਂ ਤਕ ਮੌਜੂਦਾ ਸੰਸਦ ਮੈਂਬਰਾਂ ਦਾ ਸਵਾਲ ਹੈ, ਉਨ੍ਹਾਂ ’ਚੋਂ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਹੀ ਜਿੱਤੇ ਹਨ ਤੇ ਸੁਖਬੀਰ ਬਾਦਲ ਹਾਰ ਗਏ ਹਨ, ਜਦਕਿ ਸਾਬਕਾ ਸੰਸਦ ਮੈਂਬਰਾਂ ’ਚੋਂ ਸਿਰਫ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਨੂੰ ਹੀ ਜਿੱਤ ਨਸੀਬ ਹੋਈ ਹੈ। ਇਸ ਤੋਂ ਇਲਾਵਾ ਇਕੱਠੇ ਪਿਓ-ਪੁੱਤ ਦਾ ਜਿੱਤਣਾ ਤੇ ਪੰਜਾਬ ਦੇ ਇਕੱਲੇ ਆਜ਼ਾਦ ਵਿਧਾਇਕ ਦੇ ਤੌਰ ’ਤੇ ਜਿੱਤ ਹਾਸਿਲ ਕਰਨ ਦਾ ਰਿਕਾਰਡ ਵੀ ਰਾਣਾ ਗੁਰਜੀਤ ਦੇ ਨਾਂ ਹੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਚੁਣੇ ਗਏ ਵਿਧਾਇਕ ਦਲ ਦੇ ਨੇਤਾ, ਭਲਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ (ਵੀਡੀਓ)
ਇਹ ਸਾਬਕਾ ਸੰਸਦ ਮੈਂਬਰ ਚੋਣ ਮੈਦਾਨ ’ਚ ਸਨ
- ਕੈਪਟਨ ਅਮਰਿੰਦਰ ਸਿੰਘ
- ਪ੍ਰਕਾਸ਼ ਸਿੰਘ ਬਾਦਲ
- ਨਵਜੋਤ ਸਿੱਧੂ
- ਪਰਮਜੀਤ ਗੁਲਸ਼ਨ
- ਵਿਜੇਇੰਦਰ ਸਿੰਗਲਾ
- ਪ੍ਰੇਮ ਸਿੰਘ ਚੰਦੂਮਾਜਰਾ
- ਸ਼ਰਨਜੀਤ ਢਿੱਲੋਂ
- ਸਿਮਰਨਜੀਤ ਮਾਨ
- ਜਗਮੀਤ ਬਰਾੜ
- ਰਣਜੀਤ ਸਿੰਘ ਬ੍ਰਹਮਪੁਰਾ
- ਮੋਹਨ ਸਿੰਘ ਫਲੀਆਂਵਾਲਾ