ਬਰੇਟਾ ਸਮੇਤ ਪੰਜਾਬ ਦੇ 12 ਰੇਲਵੇ ਸਟੇਸ਼ਨਾਂ ’ਤੇ ਪੁਲਸ ਚੌਕੀਆਂ ਨੂੰ ਬੰਦ ਕਰਨ ਦੇ ਹੁਕਮ

Wednesday, Nov 01, 2023 - 04:50 PM (IST)

ਬਰੇਟਾ ਸਮੇਤ ਪੰਜਾਬ ਦੇ 12 ਰੇਲਵੇ ਸਟੇਸ਼ਨਾਂ ’ਤੇ ਪੁਲਸ ਚੌਕੀਆਂ ਨੂੰ ਬੰਦ ਕਰਨ ਦੇ ਹੁਕਮ

ਬਰੇਟਾ (ਬਾਂਸਲ) : ਡਾਇਰੈਕਟਰ ਜਨਰਲ ਪੁਲਸ ਰੇਲਵੇ ਪੰਜਾਬ ਵਲੋਂ ਰੇਲਵੇ ਸਟੇਸ਼ਨ ਬਰੇਟਾ ਸਮੇਤ ਰੇਲਵੇ ਸਟੇਸ਼ਨਾਂ ’ਤੇ ਬਣੀਆਂ ਪੰਜਾਬ ਦੇ ਮਾਨਸਾ, ਸੰਗਰੂਰ, ਬਠਿੰਡਾ, ਪਟਿਆਲਾ, ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮਿਤਸਰ ਅਤੇ ਪਠਾਨਕੋਟ ਅੱਠ ਜ਼ਿਲ੍ਹਿਆਂ ਦੀਆਂ 12 ਅਸਾਲਟ ਪੋਸਟਾਂ ਨੂੰ ਹਟਾ ਕੇ ਉਥੇ ਤਾਇਨਾਤ ਕਰਮਚਾਰੀਆਂ ਨੂੰ ਦੂਜਿਆਂ ਥਾਣਿਆਂ ਚੌਕੀਆਂ ’ਚ ਤਬਦੀਲ ਕਰ ਦਿੱਤਾ ਗਿਆ ਹੈ। ਸਥਾਨਕ ਸ਼ਹਿਰ ਦੀ ਰੇਲਵੇ ਚੌਂਕੀ ਜੋ 1993 ਤੋਂ ਚੱਲ ਰਹੀ ਹੈ ਨੂੰ ਅਸਾਲਟ ਪੋਸਟ (ਜੀ. ਆਰ. ਪੀ. ਚੌਕੀ) ਨੂੰ ਹਟਾਉਣ ਨਾਲ ਰੇਲਵੇ ’ਚ ਸਫ਼ਰ ਕਰਨ ਵਾਲੇ ਲੋਕ ਸਹਿਮੇ ਹੋਏ ਦਿਖਾਈ ਦੇ ਰਹੇ ਹਨ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਵਲੋਂ ਬਰੇਟਾ ਰੇਲਵੇ ਸਟੇਸ਼ਨ ਤੋਂ ਚੌਕੀ ਹਟਾਉਣ ਤੇ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ। ਜਿਸਨੂੰ ਹੁਣ ਕਾਗਜ਼ਾਂ ’ਚ ਬੰਦ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਯਾਤਰੀਆਂ ਅਤੇ ਬਾਜ਼ਾਰ ਨੂੰ ਜਾਣ ਵਾਲੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। 

ਸਮਾਜਸੇਵੀ ਲੋਕਾਂ ਵੱਲੋਂ ਬਰੇਟਾ ਦੇ ਰੇਲਵੇ ਸਟੇਸ਼ਨ ਤੋਂ ਚੌਂਕੀ ਨੂੰ ਬੰਦ ਕਰਨ ਤੇ ਬਿਨਾਂ ਰੇਲਵੇ ਚੌਂਕੀ ਦੇ ਅਸੁਰੱਖਿਅਤ ਹੋਵੇਗਾ। ਉਥੇ ਹੀ ਸਟੇਸ਼ਨ ’ਤੇ ਨਸ਼ੇੜੀਆਂ, ਝਪਟਮਾਰਾਂ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ’ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਨਾਲ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਰੇਲਵੇ ਸਟੇਸ਼ਨ ਬਰੇਟਾ ’ਤੇ ਜੀ.ਆਰ.ਪੀ. ਚੌਂਕੀ ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਕਰਕੇ ਚਾਲੂ ਕੀਤਾ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਸੰਬਧੀ ਚੋਕੀ ਇੰਚਾਰਜ ਪਾਖਰ ਸਿੰਘ ਬੁਢਲਾਡਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾ ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਅਤੇ ਰਿਕਾਰਡ ਅਨੁਸਾਰ ਅਪਰਾਧ ਘੱਟ ਹੋਣ ਕਾਰਨ ਇਸ ਚੌਂਕੀ ਨੂੰ ਬੰਦ ਕੀਤਾ ਗਿਆ ਹੈ।


author

Gurminder Singh

Content Editor

Related News