Big Breaking : ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਜਾਰੀ ਕਾਰਵਾਈ ਵਿਚਾਲੇ ਡੇਰਾ ਬਿਆਸ ਵੱਲੋਂ ਜਾਰੀ ਹੋਏ ਇਹ ਹੁਕਮ

03/18/2023 10:55:18 PM

ਤਰਨਤਾਰਨ (ਵਿਜੇ) : ਪੰਜਾਬ 'ਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਬਣਾਏ ਗਏ ਸਾਰੇ ਕੇਂਦਰਾਂ ਵਿੱਚ ਕੱਲ੍ਹ ਸਵੇਰੇ ਕੋਈ ਸਤਿਸੰਗ ਨਹੀਂ ਹੋਵੇਗਾ ਤੇ ਨਾ ਹੀ ਕੋਈ ਸੇਵਾ ਹੋਵੇਗੀ। ਇਹ ਹੁਕਮ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦਿੱਤੇ ਗਏ ਹਨ।

ਇਹ ਵੀ ਪੜ੍ਹੋ : TikTok Ban: US, UK ਤੋਂ ਬਾਅਦ ਹੁਣ ਇਸ ਦੇਸ਼ ਨੇ Tiktok 'ਤੇ ਲਾਈ ਪਾਬੰਦੀ, ਦੱਸੀ ਇਹ ਵਜ੍ਹਾ

ਪੰਜਾਬ 'ਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਹਨ, ਜਿਵੇਂ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਅੰਮ੍ਰਿਤਪਾਲ ਬਾਰੇ ਵੀ ਸਸਪੈਂਸ ਬਰਕਰਾਰ ਹੈ, ਇਸ ਸਭ ਨੂੰ ਲੈ ਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਸਤਿਸੰਗ ਘਰ ਬਣੇ ਹੋਏ ਹਨ, ਉਨ੍ਹਾਂ 'ਚ ਸਵੇਰੇ ਕੋਈ ਸੇਵਾ ਅਤੇ ਸਤਿਸੰਗ ਨਹੀਂ ਹੋਵੇਗਾ। ਇਹ ਹੁਕਮ ਪੰਜਾਬ ਅੰਦਰ ਜਿੰਨੇ ਵੀ ਸੈਂਟਰ ਬਣੇ ਹੋਏ ਹਨ, ਉਨ੍ਹਾਂ ਨੂੰ ਜਾਰੀ ਕਰ ਦਿੱਤੇ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News