ਰਾਏਪੁਰ ਝੱਜ ਦਾ ਸਰਕਾਰੀ ਸਕੂਲ ਬੰਦ ਕਰਨ ਦੇ ਰੋਸ ''ਚ ਪ੍ਰਦਰਸ਼ਨ

Sunday, Oct 29, 2017 - 02:51 AM (IST)

ਰਾਏਪੁਰ ਝੱਜ ਦਾ ਸਰਕਾਰੀ ਸਕੂਲ ਬੰਦ ਕਰਨ ਦੇ ਰੋਸ ''ਚ ਪ੍ਰਦਰਸ਼ਨ

ਨੂਰਪੁਰਬੇਦੀ,   (ਸ਼ਰਮਾ, ਤਰਨਜੀਤ)-  ਪਿੰਡ ਰਾਏਪੁਰ ਝੱਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਡੂਮੇਵਾਲ ਸਕੂਲ ਵਿਚ ਮਰਜ ਕਰਨ 'ਤੇ ਲੋਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। 
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬੱਚਿਆਂ ਨੂੰ ਡੂਮੇਵਾਲ ਦੇ ਸਕੂਲ ਵਿਚ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਡੂਮੇਵਾਲ ਦਾ ਸਕੂਲ ਰਾਸ਼ਟਰੀ ਮੁੱਖ ਰਸਤੇ 'ਤੇ ਹੈ। ਪਿੰਡ ਦੇ ਛੋਟੇ-ਛੋਟੇ ਬੱਚੇ ਉਸ ਸਕੂਲ ਵਿਚ ਜਾਣ ਤੋਂ ਅਸਮਰੱਥ ਹਨ। 
ਉਨ੍ਹਾਂ ਦੇ ਪਿੰਡ ਦੀ ਆਬਾਦੀ ਅਨੁਸਾਰ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ ਪਰ ਸਰਕਾਰ ਨੇ 20 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਕੇ ਰਾਏਪੁਰ ਦਾ ਸਕੂਲ ਬੰਦ ਕਰ ਦਿੱਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀ ਮੋਹਨ ਸਿੰਘ ਸਰਪੰਚ, ਅਮਰਜੀਤ ਸਿੰਘ, ਦੀਦਾਰ ਸਿੰਘ, ਗੁਰਪਾਲ ਸਿੰਘ, ਕੇਸਰ ਸਿੰਘ, ਚਮਨ ਲਾਲ, ਦਰਸ਼ਨ ਸਿੰਘ, ਗੁਰਦੇਵ ਸਿੰਘ, ਸ਼ਮਸ਼ੇਰ ਸਿੰਘ, ਰਾਜੇਸ਼, ਰੁਪਿੰਦਰ ਸਿੰਘ, ਗਗਨਦੀਪ ਸਿੰਘ ਆਦਿ ਨੇ ਕਿਹਾ ਕਿ ਉਹ ਆਪਣੇ ਬੱਚੇ ਦੂਜੇ ਪਿੰਡ ਦੇ ਸਕੂਲ ਵਿਚ ਨਹੀਂ ਭੇਜਣਗੇ।


Related News