ਵਿਰੋਧੀਆਂ ਦੇ ਖੋਖਲੇ ਵਾਅਦੇ ਪੰਜਾਬ ਨੂੰ ਖੁਸ਼ਹਾਲ ਸੂਬਾ ਨਹੀਂ ਬਣਾ ਸਕਦੇ : ਨਵਜੋਤ ਸਿੱਧੂ
Sunday, Dec 26, 2021 - 08:45 AM (IST)
ਅਮਲੋਹ (ਜੋਗਿੰਦਰਪਾਲ) - ਅਮਲੋਹ ਵਿਖੇ ਇਕ ਸਮਾਗਮ ’ਚ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਦਾ ਉਦੇਸ਼ ਲੋਕਾਂ ਦੀ ਭਲਾਈ ਹੈ। ਇਹ ਮਾਡਲ ਸੂਬੇ ਦੇ ਸਰੋਤਾਂ ਦੀ ਸਹਾਇਤਾ ’ਤੇ ਆਧਾਰਿਤ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਸਹੀ ਮਾਇਨਿਆਂ ਵਿਚ ਲੋਕਾਂ ਦੀ ਭਲਾਈ ਰਾਜ ਦੇ ਸਰੋਤਾਂ ਦੁਆਰਾ ਕੀਤੀ ਜਾਂਦੀ ਹੈ, ਇਹ ਭਾਰਤ ਵਰਗੇ ਸੰਵਿਧਾਨਕ ਲੋਕਤੰਤਰ ਦੀ ਸਮਾਜਿਕ ਵਚਨਬੱਧਤਾ ਵੀ ਹੈ। ਸੂਬੇ ਦੇ ਟੀਚਿਆਂ ਨੂੰ ਸਹੀ ਨੀਤੀ ਅਤੇ ਰੋਡਮੈਪ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ, ਜੋ ‘ਪੰਜਾਬ ਮਾਡਲ’ ਹੈ। ਵਿਰੋਧੀਆਂ ਦੇ ਖੋਖਲੇ ਵਾਅਦੇ ਪੰਜਾਬ ਨੂੰ ਖੁਸ਼ਹਾਲ ਸੂਬਾ ਨਹੀਂ ਬਣਾ ਸਕਦੇ।
ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ
ਕਿਸਾਨਾਂ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਸੰਕਟ ਦਾ ਹੱਲ ਕਿਸਾਨਾਂ ਦੀ ਆਮਦਨ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖੇਤੀ ਉਤਪਾਦਾਂ ਦੀ ਖਰੀਦ ਕਿਸਾਨਾਂ ਦਾ ਅਧਿਕਾਰ ਹੈ। ਉਨ੍ਹਾਂ ਦਾ ‘ਪੰਜਾਬ ਮਾਡਲ’ ਇਸ ਮਾਮਲੇ ਵਿਚ ਕਿਸਾਨਾਂ ਦੇ ਨਾਲ ਖੜ੍ਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਫ਼ਸਲੀ ਵਿਭਿੰਨਤਾ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਅਜੇ ਵੀ ਪ੍ਰਤੀ ਸਾਲ 80,000 ਕਰੋੜ ਰੁਪਏ ਦੀਆਂ ਦਾਲਾਂ ਅਤੇ ਤੇਲ ਬੀਜ ਦਰਾਮਦ ਕਰ ਰਿਹਾ ਹੈ, ਇਸ ਖੱਪੇ ਨੂੰ ਪੰਜਾਬ ਦੇ ਕਿਸਾਨਾਂ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ