ਕੋਰੀਅਰ ਰਾਹੀਂ ਵਿਦੇਸ਼ਾਂ ’ਚ ਅਫੀਮ ਭੇਜਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
Saturday, Mar 25, 2023 - 01:46 AM (IST)
ਜਗਰਾਓਂ (ਮਾਲਵਾ)-ਪੰਜਾਬ ਪੁਲਸ ਵੱਲੋਂ ਨਸ਼ਾ ਵਿਰੋਧੀ ਚਲਾਈ ਮੁਹਿੰਮ ਨੂੰ ਉਦੋਂ ਸਫ਼ਲਤਾ ਮਿਲੀ, ਜਦੋਂ ਨਵਦੀਪ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਜਗਰਾਓਂ ਦੀ ਅਗਵਾਈ ਅਧੀਨ ਐੱਸ. ਆਈ. ਅੰਗਰੇਜ਼ ਸਿੰਘ ਦੀ ਟੀਮ ਵੱਲੋਂ 200 ਗ੍ਰਾਮ ਅਫੀਮ ਸਮੇਤ ਕੋਰੀਅਰ ਰਾਹੀਂ ਵਿਦੇਸ਼ਾਂ ’ਚ ਅਫੀਮ ਭੇਜਣ ਵਾਲੇ ਇਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ
ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਡੀ. ਐੱਸ. ਪੀ. ਸਤਵਿੰਦਰ ਸਿੰਘ ਵਿਰਕ ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਸਟਾਫ਼ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਆਪਣੇ ਸਾਥੀ ਪੁਲਸ ਕਰਮਚਾਰੀਆਂ ਨਾਲ ਇਲਾਕੇ ’ਚ ਗਸ਼ਤ ਦੌਰਾਨ ਮੇਨ ਤਹਿਸੀਲ ਚੌਕ ਜਗਰਾਓਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਐੱਮ. ਐੱਸ. ਜੀ. ਵਰਲਡ ਵਾਈਡ ਇੰਟਰਨੈਸ਼ਨਲ ਕੋਰੀਅਰ ਜਗਰਾਓਂ, ਜਿਸ ਦਾ ਮਾਲਕ ਅਵਿਨਾਸ਼ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਧਰਮਕੋਟ, ਜਿਸ ਕੋਲ ਇਕ ਅਣਪਛਾਤਾ ਵਿਅਕਤੀ ਆਪਣੇ ਆਪ ਨੂੰ ਸਾਹਿਬ ਪੁੱਤਰ ਅਮਰੀਕ ਸਿੰਘ ਵਾਸੀ ਕਾਉਂਕੇ ਕਲਾਂ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਵਿਖੇ ਜੱਸੀ ਗਿੱਲ ਨਾਂ ਦੇ ਵਿਅਕਤੀ ਨੂੰ ਕੋਰੀਅਰ ਭੇਜਦਾ ਆ ਰਿਹਾ ਹੈ। ਇਹ ਇਨ੍ਹਾਂ ਕੋਰੀਅਰ ’ਚ ਨਾਜਾਇਜ਼ ਵਸਤੂਆਂ ਭੇਜਦਾ ਹੈ, ਜੇਕਰ ਉਕਤ ਕੋਰੀਅਰ ਵਾਲੇ ਵਿਅਕਤੀ ਤੋਂ ਡਿਟੇਲ ’ਚ ਪਤਾ ਕੀਤਾ ਜਾਵੇ ਤਾਂ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ
ਪੁਲਸ ਨੂੰ ਆਪਣੇ ਖੁਫ਼ੀਆ ਸੋਰਸਾਂ ਤੋਂ ਮਿਲੀ ਜਾਣਕਾਰੀ ਅਤੇ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਵਿਫਟ ਕਾਰ ਰੰਗ ਚਿੱਟਾ ਦਾ ਮਾਲਕ ਲਖਵੀਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਹਾਂਸ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਨਾਂ ’ਤੇ ਹੈ, ਜਿਸ ਦੀ ਵਰਤੋਂ ਇਸ ਦਾ ਲੜਕਾ ਕਿਰਪਾਲਜੀਤ ਸਿੰਘ ਪਾਰਸਲਾਂ ਰਾਹੀਂ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਕਰਦਾ ਹੈ, ਜਿਸ ਨੇ ਪਿਛਲੇ ਕੁਝ ਸਾਲਾਂ ’ਚ ਨਸ਼ੇ ਦੀਆਂ ਕਈ ਖੇਪਾਂ ਕੋਰੀਅਰ ਰਾਹੀਂ ਵਿਦੇਸ਼ ਵਿਚ ਸਪਲਾਈ ਕੀਤੀਆਂ ਹਨ, ਜਿਸ ਨੂੰ ਮੁਕੱਦਮੇ ’ਚ ਬਤੌਰ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ।
ਮਿਤੀ 21/03/2023 ਨੂੰ ਐੱਸ. ਆਈ. ਅੰਗਰੇਜ ਸਿੰਘ ਸਮੇਤ ਨੇ ਦੌਰਾਨੇ ਤਫ਼ਤੀਸ਼ ਬੱਸ ਅੱਡਾ ਚੌਕੀਮਾਨ ਤੋਂ ਕਿਰਪਾਲਜੀਤ ਸਿੰਘ ਉਰਫ ਵਿੱਕੀ ਪੁੱਤਰ ਲਖਵੀਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਹਾਂਸ ਕਲਾਂ ਜ਼ਿਲ੍ਹਾ ਲੁਧਿਆਣਾ ਨੂੰ ਸਮੇਤ ਸਵਿਫਟ ਕਾਰ ਰੰਗ ਚਿੱਟਾ ਦੇ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿਚਲੀ ਕਾਰ ਸਵਿਫਟ ਨੰਬਰੀ ਉਕਤ ’ਚ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ, ਜਿਸ ’ਤੇ ਮੁਕੱਦਮਾ ਉਕਤ ’ਚ ਵਾਧਾ ਕਰ ਕੇ ਮਾਮਲਾ ਦਰਜ ਕੀਤਾ ਹੈ।