ਆਪ੍ਰੇਸ਼ਨ ਬਲੂ ਸਟਾਰ ਮੁੱਦਾ ਮੁੜ ਭਖਿਆ: ਪੀ. ਚਿਦਾਂਬਰਮ ਦੇ ਬਿਆਨ ਨਾਲ ਪੰਜਾਬ ’ਚ ਪਾਰਟੀ ਬੈਕਫੁੱਟ ’ਤੇ!

Tuesday, Oct 14, 2025 - 07:37 AM (IST)

ਆਪ੍ਰੇਸ਼ਨ ਬਲੂ ਸਟਾਰ ਮੁੱਦਾ ਮੁੜ ਭਖਿਆ: ਪੀ. ਚਿਦਾਂਬਰਮ ਦੇ ਬਿਆਨ ਨਾਲ ਪੰਜਾਬ ’ਚ ਪਾਰਟੀ ਬੈਕਫੁੱਟ ’ਤੇ!

ਪਠਾਨਕੋਟ (ਸ਼ਾਰਦਾ) - ਤਰਨਤਾਰਨ ਉਪ ਚੋਣ ਦੀ ਨੋਟੀਫਿਕੇਸ਼ਨ ਸੋਮਵਾਰ ਨੂੰ ਹੋ ਗਈ ਅਤੇ ਨਾਮਜ਼ਦਗੀ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਾਰੀਆਂ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਕੇ ਚੋਣੀ ਖੇਡ ਦੇ ਪੱਤੇ ਪਹਿਲਾਂ ਹੀ ਖੋਲ੍ਹ ਦਿੱਤੇ ਹਨ। ਸਰਕਾਰ ਪਾਸੋਂ ਪੂਰੀ ਗੰਭੀਰਤਾ ਨਾਲ ਹਮੇਸ਼ਾ ਵਾਂਗ ਇਸ ਵਾਰ ਵੀ ਚੋਣ ਲੜੀ ਜਾ ਰਹੀ ਹੈ। ਅਕਾਲੀ ਦਲ ਅਤੇ ਭਾਜਪਾ ਆਪਣੇ ਵਜੂਦ ਦੀ ਲੜਾਈ ਲੜ ਰਹੇ ਹਨ, ਜਦੋਂ ਕਿ ਗਰਮ ਦਲੀਏ ਇਕ ਵਾਰੀ ਫਿਰ 2024 ਦੀਆਂ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਨੂੰ ਦੁਹਰਾਉਣ ਲਈ ਪੂਰੀ ਤਾਕਤ ਲਾ ਰਹੇ ਹਨ।

ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਨਹੀਂ ਮਿਲੇਗੀ ਤਨਖਾਹ!

ਅਜਿਹੇ ਹਾਲਾਤ ’ਚ 2027 ਨੂੰ ਲੈ ਕੇ ਕਾਂਗਰਸ ਦੀ ਕਾਰਗੁਜ਼ਾਰੀ ਉੱਤੇ ਸਭ ਦੀਆਂ ਨਿਗਾਹਾਂ ਹਨ ਪਰ ਕਾਂਗਰਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਐਨਾ ਨੁਕਸਾਨ ਨਹੀਂ ਪਹੁੰਚਾਉਂਦੇ ਜਿੰਨਾ ਉਹ ਆਪਣੇ ਆਪ ਕਰ ਲੈਂਦੇ ਹਨ। ਤਰਨਤਾਰਨ ਚੋਣਾਂ ’ਚ ਵੀ ਅਜਿਹੀ ਹੀ ਸਥਿਤੀ ਬਣ ਰਹੀ ਹੈ। ਪਾਰਟੀ ਨੇ ਜਿਸ ਸਥਾਨਕ ਉਮੀਦਵਾਰ ਨੂੰ ਟਿਕਟ ਦਿੱਤੀ, ਅਚਾਨਕ ਟਿਕਟ ਬਦਲਣ ਦੀ ਚਰਚਾ ਨੂੰ ਹੋਕ ਮਿਲੀ, ਜਿਸ ਨਾਲ ਹਾਲਾਤ ਗੰਭੀਰ ਹੋ ਗਏ ਅਤੇ ਸਥਾਨਕ ਆਗੂ ਵੀ ਚਿੰਤਤ ਦਿੱਸਣ ਲੱਗੇ। ਹੁਣ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਨੇ ਕਸੌਲੀ ਵਿਚ ਇਕ ਇੰਟਰਵਿਊ ਦੌਰਾਨ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਅਜਿਹਾ ਬਿਆਨ ਦੇ ਦਿੱਤਾ ਹੈ ਕਿ ਸਾਰੇ ਪੰਜਾਬ ’ਚ ਕਾਂਗਰਸ ਇਲਜ਼ਾਮਾਂ ਦੇ ਘੇਰੇ ’ਚ ਆ ਗਈ ਹੈ।

ਪੜ੍ਹੋ ਇਹ ਵੀ : ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਜਾਣੋ ਕਾਰਨ ਤੇ ਪੜ੍ਹੋ ਪੂਰੀ LIST

ਵਿਰੋਧੀ ਧਿਰਾਂ ਦੇ ਹੱਥ ਇਕ ਅਜਿਹਾ ਹਥਿਆਰ ਲੱਗ ਗਿਆ ਹੈ, ਜੋ ਉਹ ਅਗਲੇ ਇਕ ਮਹੀਨੇ ਤੱਕ ਨਹੀਂ ਛੱਡਣਗੇ, ਜਦੋਂ ਕਿ ਗਰਮਦਲੀਆਂ ਵਾਸਤੇ ਤਾਂ ਇਹ ਬਿਆਨ ਜਿਵੇਂ ਕਿਸੇ ਲਾਟਰੀ ਤੋਂ ਘੱਟ ਨਹੀਂ। ਕਿਹਾ ਜਾਂਦਾ ਹੈ ਕਿ ਕਾਂਗਰਸ ’ਚ ਆਗੂਆਂ ਨੂੰ ਬੋਲਣ ਦੀ ਪੂਰੀ ਆਜ਼ਾਦੀ ਹੈ ਪਰ ਆਪਣੀ ਹੀ ਪਾਰਟੀ ਦਾ ਨੁਕਸਾਨ ਕਰਨਾ ਕਿਹੜੀ ਅਕਲਮੰਦੀ ਹੈ? ਪੀ-ਚਿਦਾਂਬਰਮ ਨੇ ਕਿਹਾ ਕਿ 1984 ’ਚ ਸ੍ਰੀ ਹਰਿਮੰਦਰ ਸਾਹਿਬ ’ਤੇ ਚਲਾਇਆ ਗਿਆ ਆਪ੍ਰੇਸ਼ਨ ਬਲੂ ਸਟਾਰ ਢੰਗ ਨਾਲ ਨਹੀਂ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਣੀ ਪਈ। ਜੇਕਰ ਚਿਦਾਂਬਰਮ ਇਸ ਟਿੱਪਣੀ ਤੋਂ ਬਚ ਜਾਂਦੇ ਤਾਂ ਕਾਂਗਰਸ ਵਾਸਤੇ ਚੰਗਾ ਰਹਿੰਦਾ। ਇਹ ਵੀ ਲੱਗਦਾ ਹੈ ਕਿ ਉਨ੍ਹਾਂ ਨੇ ਮੰਨੋ ਜਿਵੇਂ ਮੌਜੂਦਾ ਹਾਈਕਮਾਂਡ ਨੂੰ ਕੋਈ ਸੰਦੇਸ਼ ਭੇਜਿਆ ਹੈ ਕਿ ਜੇਕਰ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਮੌਜੂਦਾ ਲੀਡਰਸ਼ਿਪ ਨੂੰ ਮੁਸ਼ਕਲ ਆ ਸਕਦੀ ਹੈ। 

ਪੜ੍ਹੋ ਇਹ ਵੀ : ਧਨਤੇਰਸ 'ਤੇ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਜਾਣੋ ਅੱਜ ਦਾ ਨਵਾਂ ਰੇਟ

ਅਜਿਹੀ ਹੀ ਟਿੱਪਣੀ ਉਨ੍ਹਾਂ ਨੇ 26/11 ਦੇ ਅੱਤਵਾਦੀ ਹਮਲੇ ਮਗਰੋਂ ਵੀ ਦਿੱਤੀ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਵਿਦੇਸ਼ੀ ਦਬਾਵਾਂ, ਖ਼ਾਸ ਕਰ ਕੇ ਅਮਰੀਕਾ ਦੇ ਕਾਰਨ, ਪਾਕਿਸਤਾਨ ਉੱਤੇ ਕਾਰਵਾਈ ਨਹੀਂ ਹੋਈ। ਇਸ ਕਾਰਨ ਵੀ ਕਾਂਗਰਸ ਦੀ ਕਾਫੀ ਨਿੰਦਾ ਹੋਈ ਸੀ। ਹੁਣ ਜਦੋਂ ਕਿ ਤਰਨਤਾਰਨ ਚੋਣਾਂ ਲਈ ਸਿਰਫ ਇਕ ਮਹੀਨਾ ਹੀ ਬਾਕੀ ਹੈ (ਵੋਟਿੰਗ 11 ਨਵੰਬਰ ਨੂੰ ਹੋਣੀ ਹੈ), ਤਾਂ ਇਹ ਬਲੂ ਸਟਾਰ ਵਾਲੀ ਟਿੱਪਣੀ ਕਾਂਗਰਸ ਲਈ ਗਲੇ ਦੀ ਫਾਂਸ ਬਣ ਸਕਦੀ ਹੈ। ਸਥਾਨਕ ਲੀਡਰਸ਼ਿਪ ਤਰਨਤਾਰਨ ਵਿਚ ਪੂਰੀ ਮਿਹਨਤ ਕਰ ਰਹੀ ਹੈ ਅਤੇ ਇਹ ਕੋਸ਼ਿਸ਼ ਹੈ ਕਿ ਪੰਜਾਬ ਵਿਚ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਬਣੇ, ਤਾਂ ਤਰਨਤਾਰਨ ਵਿਚ ਵੀ ਅਜਿਹੀ ਕਾਰਗੁਜ਼ਾਰੀ ਦਿੱਤੀ ਜਾਵੇ ਕਿ ਵਰਕਰਾਂ ਵਿਚ ਜੋਸ਼ ਆ ਜਾਵੇ ਪਰ ਅਜਿਹਾ ਲੱਗਦਾ ਹੈ ਕਿ ਕਾਂਗਰਸ ਦੇ ਹੀ ਉੱਚ ਪੱਧਰ ਦੇ ਆਗੂ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਨੂੰ ਗੰਭੀਰ ਬਣਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ।

ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ

ਬਿੱਟੂ ਵੱਲੋਂ 117 ਸੀਟਾਂ ’ਤੇ ਚੋਣ ਲੜਨ ਦੇ ਐਲਾਨ ਨਾਲ ਮਿਲੇ ਕਈ ਸੰਕੇਤ
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਪ੍ਰਭਾਵਸ਼ਾਲੀ ਢੰਗ ਨਾਲ ਇਕ ਵਾਰੀ ਫਿਰ ਪਾਰਟੀ ਦੇ ਉਸ ਏਜੰਡੇ ਨੂੰ ਅੱਗੇ ਵਧਾਇਆ ਕਿ ਭਾਜਪਾ 117 ਸੀਟਾਂ ’ਤੇ ਖੁਦ ਹੀ ਚੋਣ ਲੜੇਗੀ ਅਤੇ ਅਕਾਲੀ ਦਲ ਨਾਲ ਗੱਠਜੋੜ ਦਾ ਕੋਈ ਤਕ ਨਹੀਂ ਬਣਦਾ ਕਿਉਂਕਿ ਅਕਾਲੀ ਦਲ ਬੇਅਦਬੀਆਂ ਕਾਰਨ ਸਿੱਖ ਜਗਤ ’ਚ ਆਪਣੀ ਇੱਜ਼ਤ ਗੁਆ ਚੁੱਕਾ ਹੈ। ਇਹੋ ਜਿਹੀ ਸਥਿਤੀ ’ਚ ਭਾਜਪਾ ਉਨ੍ਹਾਂ ਨਾਲ ਕਿਉਂ ਜੁੜੇ?

ਗੱਠਜੋੜ ਦੀ ਸਥਿਤੀ ’ਚ ਭਾਜਪਾ ਲੋਕਾਂ ਨੂੰ ਕਿਵੇਂ ਸੰਤੁਸ਼ਟ ਕਰੇਗੀ?
ਇਸਦਾ ਅਰਥ ਇਹ ਵੀ ਲੱਗਦਾ ਹੈ ਕਿ ਜਿਸ ਗੱਠਜੋੜ ਦੇ ਏਜੰਡੇ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਲੈ ਕੇ ਚੱਲ ਰਹੇ ਸਨ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਦੇ ਹਿੱਤ ’ਚ ਹੈ ਅਤੇ ਭਾਜਪਾ ਨੂੰ ਉਨ੍ਹਾਂ ਨਾਲ ਮਿਲ ਕੇ ਚੋਣ ਲੜਨੀ ਚਾਹੀਦੀ ਹੈ, ਉਹ ਸਥਿਤੀ ਹੁਣ ਹੌਲੀ-ਹੌਲੀ ਹੱਥੋਂ ਨਿਕਲ ਰਹੀ ਹੈ। ਇਸ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਚਿਹਰੇ ਖਿੜ ਸਕਦੇ ਹਨ। ਇਸ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਭਾਜਪਾ ਨੂੰ ਅਜੇ ਵੀ ਇਹ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ’ਚ ਕੋਈ ਰਾਜਨੀਤਕ ਤਾਕਤ ਆ ਰਹੀ ਹੈ ਜਾਂ ਉਹ ਆਪਣਾ ਵੋਟ ਬੈਂਕ ਵਾਪਸ ਖਿੱਚਣ ’ਚ ਕਾਮਯਾਬ ਹੋ ਰਹੇ ਹਨ। 

ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ

ਅਜਿਹੀ ਸਥਿਤੀ ਵਿਚ ਕੇਵਲ ਇਕ ਸਾਲ ’ਚ ਭਾਜਪਾ ਆਪਣੇ ਆਪ ਨੂੰ 117 ਸੀਟਾਂ ’ਤੇ ਚੋਣ ਲੜਨ ਲਈ ਕਿਵੇਂ ਤਿਆਰ ਕਰੇਗੀ, ਇਸ ਉੱਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ। ਜੇਕਰ ਚਾਰ-ਕੋਣਾ ਮੁਕਾਬਲਾ ਬਣਿਆ ਜਿਸ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਸ਼ਾਮਲ ਹੋਣਗੇ, ਤਾਂ ਨਤੀਜਿਆਂ ਨੂੰ ਲੈ ਕੇ ਸ਼ੱਕ ਬਣਿਆ ਰਹੇਗਾ , ਭਾਵੇਂ ਜਿੰਨੀ ਮਰਜ਼ੀ ਐਂਟੀ ਇਨਕੰਬੈਂਸੀ ਹੋਵੇ। ਗਰਮਦਲੀ ਵੀ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਆਪਣੀ ਰਾਜਨੀਤੀ ਕਰਨਗੇ, ਜਿਸ ਨਾਲ ਕਈ ਕਿਸਮ ਦੇ ਸਮੀਕਰਨ ਵਿਗੜ ਸਕਦੇ ਹਨ।

ਪੜ੍ਹੋ ਇਹ ਵੀ : ਵਾਹ! ਦੀਵਾਲੀ ਮੌਕੇ ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੀ 9 ਦਿਨਾਂ ਦੀ ਛੁੱਟੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News