ਸ਼ੱਕੀ ਹਾਲਤ ''ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ, ਪਤਨੀ ਨੂੰ IELTS ਸੈਂਟਰ ਛੱਡਣ ਗਿਆ ਮੁੜ ਨਹੀਂ ਪਰਤਿਆ ਘਰ

Friday, Dec 15, 2023 - 02:58 AM (IST)

ਸ਼ੱਕੀ ਹਾਲਤ ''ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ, ਪਤਨੀ ਨੂੰ IELTS ਸੈਂਟਰ ਛੱਡਣ ਗਿਆ ਮੁੜ ਨਹੀਂ ਪਰਤਿਆ ਘਰ

ਕਪੂਰਥਲਾ (ਚੰਦਰ ਮੜ੍ਹੀਆ) : ਪਿੰਡ ਖੈੜਾ ਬੇਟ ਦੇ ਵਸਨੀਕ 36 ਸਾਲਾ ਨੌਜਵਾਨ ਦੇ ਸ਼ੱਕੀ ਹਾਲਤ 'ਚ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਆਪਣੀ ਪਤਨੀ ਨੂੰ ਕਪੂਰਥਲਾ ਵਿਖੇ ਆਈਲੈਟਸ ਸੈਂਟਰ ਛੱਡਣ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਉਸ ਦੀ ਗੱਡੀ ਨੇੜਲੇ ਪਿੰਡ ਸੁਰਖਪੁਰ ਤੋਂ ਬਰਾਮਦ ਹੋਈ ਹੈ, ਜਿਸ ਦੀਆਂ ਤਾਕੀਆਂ ਖੁੱਲ੍ਹੀਆਂ ਹੋਈਆਂ ਸਨ। ਚਾਬੀ ਗੱਡੀ ਦੇ ਸਟੇਅਰਿੰਗ ਵਿੱਚ ਲੱਗੀ ਹੋਈ ਸੀ ਅਤੇ ਉਸ ਦੇ ਸੱਜੇ ਪੈਰ ਦਾ ਇਕ ਬੂਟ ਵੀ ਗੱਡੀ 'ਚੋਂ ਸ਼ੱਕੀ ਹਾਲਤ 'ਚ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਭਿਆਨਕ ਸੜਕ ਹਾਦਸਾ, 2 ਕਾਰਾਂ ਦੀ ਟੱਕਰ 'ਚ 5 ਸਾਲਾ ਬੱਚੀ ਦੀ ਮੌਤ, 5 ਜ਼ਖ਼ਮੀ

PunjabKesari

ਦੱਸ ਦੇਈਏ ਕਿ ਜਸਵੰਤ ਮਾਪਿਆਂ ਦਾ ਇਕਲੌਤਾ ਪੁੱਤ ਹੈ। ਉਸ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਸਮੇਤ ਪੂਰਾ ਪਿੰਡ ਚਿੰਤਾ ਵਿੱਚ ਡੁੱਬਾ ਹੋਇਆ ਹੈ। ਉਸ ਦਾ 7 ਸਾਲ ਦਾ ਬੱਚਾ ਪਾਪਾ-ਪਾਪਾ ਕਹਿ ਕੇ ਆਪਣੇ ਪਿਤਾ ਨੂੰ ਲੱਭਦਾ ਰੋਂਦਾ ਵਿਲਕਦਾ ਦਿਖਾਈ ਦੇ ਰਿਹਾ ਹੈ। ਲਿਹਾਜ਼ਾ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਸਵੰਤ ਦੀ ਜਲਦ ਤੋਂ ਜਲਦ ਭਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ। ਡੀਐੱਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਅਨੁਸਾਰ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਸੰਜੀਦਗੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News