ਪੀ.ਏ.ਯੂ. ਨੇ ਖੁੰਬਾਂ ਦੀ ਕਾਸ਼ਤ ਲਈ ਦਿੱਤੀ ਆਨਲਾਈਨ ਸਿਖਲਾਈ

5/21/2020 9:41:25 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬੀਤੇ ਦਿਨੀਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੁੰਬਾਂ ਦੀ ਕਾਸ਼ਤ ਲਈ ਦੋ ਦਿਨਾਂ ਆਨਲਾਈਨ ਖੇਤੀ ਸਿਖਲਾਈ ਦਿੱਤੀ। ਕੁੱਲ ਮਿਲਾ ਕੇ 80 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਸ ਆਨਲਾਈਨ ਸਿਖਲਾਈ ਵਿਚ ਭਾਗ ਲਿਆ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੀ.ਏ.ਯੂ. ਵਲੋਂ ਪਹਿਲੀ ਵਾਰ ਆਨਲਾਈਨ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਬੀਜਣ ਤੋਂ ਲੈ ਕੇ ਪ੍ਰੋਸੈਸਿੰਗ ਤਕ ਖੁੰਬਾਂ ਦੀ ਕਾਸ਼ਤ ਦੇ ਲਗਭਗ ਸਾਰੇ ਪੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖਬਰ - ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ

ਸੀਨੀਅਰ ਮਾਇਕਰੋਬਾਇਓਲੋਜਿਸਟ ਡਾ.ਐੱਚ.ਐੱਸ.ਸੋਢੀ. ਵਲੋਂ ਖੁੰਬਾਂ ਦੀ ਖੇਤੀ ਦੇ ਪ੍ਰਮੁੱਖ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਮਾਈਕਰੋਬਾਇਓਲੋਜੀ ਵਿਭਾਗ ਦੇ ਮਾਹਿਰਾਂ ਡਾ. ਸ਼ਿਵਾਨੀ ਸ਼ਰਮਾ ਅਤੇ ਡਾ.ਗਗਨਦੀਪ ਕੌਰ ਨੇ ਮਿਲਕੀ ਅਤੇ ਪੈਡੀ ਖੁੰਬਾਂ ਦੀ ਕਾਸ਼ਤ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਪ੍ਰੋਫੈਸਰ ਡਾ. ਰਮਨਦੀਪ ਸਿੰਘ ਨੇ ਖੁੰਬਾਂ ਦੇ ਮੰਡੀਕਰਨ ਅਤੇ ਇਸ ਖੇਤਰ ਵਿਚ ਹੋਰ ਲਾਭ ਲੈਣ ਦੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’

ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਤੋਂ ਅੱਕੇ ਕਿਸਾਨ ਛੱਡ ਦੇਣਗੇ ਡੇਅਰੀ ਫਾਰਮਿੰਗ ਦਾ ਧੰਦਾ (ਵੀਡੀਓ)

ਇਸ ਕੋਰਸ ਦੇ ਕੋਆਰਡੀਨੇਟਰ ਡਾ ਲਵਲੀਸ਼ ਗਰਗ ਨੇ ਸਿਖਲਾਈ ਦੇ ਮਹੱਤਵ ਉੱਪਰ ਚਾਨਣਾ ਪਾਇਆ। ਨਾਲ ਹੀ ਕਿਸਾਨਾਂ ਨੂੰ ਭਵਿੱਖ ਵਿਚ ਆਨਲਾਈਨ ਸਿਖਲਾਈਆਂ ਬਾਰੇ ਦੱਸਿਆ ਗਿਆ। 21 ਤੇ 22 ਮਈ ਨੂੰ ਦੁੱਧ ਉਤਪਾਦਕਾਂ ਲਈ ਲਾਏ ਜਾ ਰਹੇ ਕੋਰਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਖਲਾਈ ਵਿਚ ਭਾਗ ਲੈਣ ਦੇ ਚਾਹਵਾਨ ਕਿਸਾਨ ਯੂਨੀਵਰਸਿਟੀ ਦੀ ਵੈੱਬਸਾਈਟ  www.pau.edu  ਤੇ ਜਾ ਕੇ ਦਾਖਲਾ ਫਾਰਮ ਭਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਗਰਮੀਆਂ ’ਚ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਖਾਓ ਤਰਬੂਜ਼, ਹੋਣਗੇ ਕਈ ਫਾਇਦੇਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur