ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਨੱਥ ਪਾਉਣ ਦੀ ਕੀਤੀ ਮੰਗ (ਵੀਡੀਓ)
Tuesday, Jan 08, 2019 - 02:33 PM (IST)
ਬਠਿੰਡਾ (ਅਮਿਤ)—ਬਠਿੰਡਾ ਜੇਲ ਰਿਟੇਲ ਕੈਮਿਸਟ ਐਸੋਸੀਏਸ਼ਨ ਵਲੋਂ ਅੱਜ ਕੇਂਦਰ ਸਰਕਾਰ ਨੂੰ ਇਕ ਮੰਗ ਪੱਤਰ ਭੇਜਿਆ ਗਿਆ, ਜਿਸ 'ਚ ਕੈਮਿਸਟ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਜੋ ਆਨਲਾਈਨ ਦਵਾਈਆਂ ਦੀ ਵਿਕਰੀ ਹੋ ਰਹੀ ਹੈ, ਉਸ 'ਤੇ ਰੋਕ ਲਗਾਈ ਜਾਵੇ। ਦਿੱਲੀ ਹਾਈਕੋਰਟ ਦੀ ਰੋਕ ਲਗਾਉਣ ਦੇ ਬਾਵਜੂਦ ਵੀ ਦਵਾਈਆਂ ਆਨਲਾਈਨ ਮਿਲ ਰਹੀਆਂ ਹਨ, ਜਿਸ ਦੇ ਚੱਲਦੇ ਨਸ਼ੇ ਦਾ ਕਾਰੋਬਾਰ ਵੀ ਵਧ ਰਿਹਾ ਹੈ ਅਤੇ ਇਸ ਆਨਲਾਈਨ ਵਿਕਰੀ ਨਾਲ ਲੱਖਾਂ ਸਟੋਰਾਂ ਦਾ ਕੰਮ ਦਾਅ 'ਤੇ ਲੱਗਾ ਹੈ, ਕਿਉਂਕਿ ਆਨਲਾਈਨ ਵਿਕਰੀ ਨਾਲ ਉਨ੍ਹਾਂ ਦਾ ਕੰਮ ਖਤਮ ਹੋ ਰਿਹਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੇ ਅੱਜ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਈ, ਜਿਸ ਨਾਲ ਪੰਜਾਬ ਦੇ ਕੈਮਿਸਟ ਐਸੋਸੀਏਸ਼ਨ ਦਾ ਕਾਰੋਬਾਰ ਬਚਿਆ ਰਹੇ।
