ਸੂਬੇ ਦੀਆਂ ਡਿਫਾਲਟਰ ਰਾਈਸ ਮਿੱਲਾਂ ਲਈ ''ਵਨ ਟਾਈਮ ਸੈਟਲਮੈਂਟ'' ਸਕੀਮ ਦੀਆਂ ਤਿਆਰੀਆਂ ਸ਼ੁਰੂ
Monday, Aug 14, 2017 - 06:27 AM (IST)
ਜੈਤੋ (ਪਰਾਸ਼ਰ) - ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਡਿਫ਼ਾਲਟਰ ਰਾਈਸ ਮਿੱਲਾਂ ਕੋਲੋਂ ਕਈ ਕਰੋੜਾਂ ਰੁਪਏ ਬਕਾਇਆ ਵਸੂਲਣ ਲਈ ਇਕ ਸਕੀਮ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਬਕਾਏ ਦਾ ਨਿਪਟਾਰਾ ਕੀਤਾ ਜਾ ਸਕੇ। ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਨੇ ਪੱਤਰ ਨੰਬਰ ਸਟੈਨੋ/ਅ. ਡ. ਪ. ਸ. (ਚੌਲ) 2017/6, 11 ਅਗਸਤ 2017 'ਚ ਸੂਬੇ ਦੇ ਸਮੂਹ ਜ਼ਿਲਾ ਕੰਟਰੋਲਰਜ਼ ਨੂੰ ਸੂਬੇ ਦੀਆਂ ਡਿਫ਼ਾਲਟਰ ਰਾਈਸ ਮਿੱਲਾਂ ਕੋਲੋਂ ਬਕਾਇਆ ਰਹਿੰਦੀਆਂ ਰਿਕਵਰੀਆਂ ਕਰਨ ਲਈ 'ਵਨ ਟਾਈਮ ਸੈਟਲਮੈਂਟ' ਦੀ ਤਜਵੀਜ਼ ਤਿਆਰ ਕਰਨ ਲਈ ਕਿਹਾ ਹੈ। ਸੂਬੇ ਦੇ ਸਮੂਹ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਨੂੰ 'ਵਨ ਟਾਈਮ ਸੈਟਲਮੈਂਟ' ਸਕੀਮ ਲਈ 14 ਅਗਸਤ ਤੱਕ ਆਪਣੇ ਸੁਝਾਅ ਅਤੇ ਟਿੱਪਣੀਆਂ ਹਰ ਹਾਲਤ 'ਚ ਭੇਜਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਡਿਫ਼ਾਲਟਰ ਰਾਈਸ ਮਿੱਲਾਂ ਬਾਰੇ ਜਾਣਕਾਰੀ ਵੀ ਮੰਗੀ ਗਈ ਹੈ।
