ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ, ਇਕ ਫਰਾਰ

02/25/2018 1:36:09 PM

ਤਪਾ ਮੰਡੀ (ਸ਼ਾਮ,ਗਰਗ)-ਡੀ.ਐੱਸ.ਪੀ ਤਪਾ ਅੱਛਰੂ ਰਾਮ ਸ਼ਰਮਾ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਪੁਲਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਕਾਰ 'ਚ ਸਵਾਰ 2 ਨੌਜਵਾਨਾਂ 'ਚੋਂ 1 ਨੂੰ ਕਾਬੂ ਕਰਕੇ ਉਸ ਤੋਂ 7 ਡੱਬੇ ਠੇਕਾ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ। 
ਇੰਸਪੈਕਟਰ ਮਨਜੀਤ ਸਿੰਘ ਐੱਸ.ਐੱਚ.ਓ. ਰੂੜੇਕੇ ਕਲਾਂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ, ਜਿਸ ਕਾਰਨ ਆਉਂਦੇ ਜਾਂਦੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਉਸ ਸਮੇਂ ਪਿੰਡ ਧੂਰਕੋਟ ਕੋਲ ਇਕ ਕਾਰ ਦੀ ਤਲਾਸ਼ੀ ਦੌਰਾਨ ਡਿੱਗੀ ਚੈੱਕ ਕੀਤੀ ਗਈ ਤਾਂ ਉਸ 'ਚੋਂ 3 ਗੱਟੇ,ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਖੋਲਣ 'ਤੇ 2 ਗੱਟਿਆਂ 'ਚੋਂ 24-24 ਬੋਤਲਾਂ ਅਤੇ ਇਕ ਗੱਟੇ 'ਚੋਂ 36 ਬੋਤਲਾਂ ਕੁੱਲ 84 ਬੋਤਲਾਂ ਸ਼ਰਾਬ ਚੰਡੀਗੜ੍ਹ•ਮਾਰਕਾ ਬਰਾਮਦ ਕੀਤੀ ਗਈ। ਮੌਕੇ 'ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਨੇ ਪੁਲਸ ਕੋਲ ਮੰਨਿਆ ਕਿ ਉਹ ਚੰਡੀਗੜ੍ਹ•ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਮਹਿੰਗੇ ਭਾਅ ਇਲਾਕੇ 'ਚ ਵੇਚਦਾ ਸੀ ਅਤੇ ਦੂਸਰਾ ਮੌਕਾ ਦੇਖ ਕੇ ਭੱਜਣ 'ਚ ਸਫਲ ਹੋ ਗਿਆ, ਕਾਬੂ ਕੀਤੇ ਨੌਜਵਾਨ ਨੇ ਆਪਣਾ ਨਾਮ ਵਿਨੋਦ ਕੁਮਾਰ ਉਰਫ ਬੰਟੂ ਦੱਸਿਆ ਭੱਜਣ ਵਾਲੇ ਦਾ ਨਾਮ ਸੇਵਕ ਸਿੰਘ ਦੱਸਿਆ ਗਿਆ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰਕੇ ਦੂਸਰੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News