ਐੱਨ. ਆਰ. ਆਈ. ਪੁਲਸ ਦੇ ਹੱਥੇ ਚੜਿਆ ਭਗੌੜਾ ਦੋਸ਼ੀ
Sunday, Feb 11, 2018 - 05:31 PM (IST)

ਹੁਸ਼ਿਆਰਪੁਰ (ਅਮਰਿੰਦਰ)— ਐੱਨ. ਆਰ. ਆਈ. ਥਾਣਾ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਕ ਮਾਮਲੇ 'ਚ ਲੋੜੀਂਦੇ ਭਗੌੜਾ ਕਰਾਰ ਦਿੱਤੇ ਗਏ ਦੋਸ਼ੀ ਹਰਭਜ਼ਨ ਸਿੰਘ ਪੁੱਤਰ ਮੁੱਖਤਿਆਰ ਸਿੰਘ ਵਾਸੀ ਬਿੰਜੋਂ (ਹਾਲ ਵਾਸੀ ਦੁਬਈ) ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਹਰਭਜ਼ਨ ਸਿੰਘ ਦੇ ਖਿਲਾਫ 30 ਜੂਨ 2013 ਨੂੰ ਧਾਰਾ 406, 498ਏ. ਦੇ ਅਧੀਨ ਕੇਸ ਦਰਜ ਸੀ। ਦੋਸ਼ੀ ਨੂੰ ਅਦਾਲਤ ਨੇ 24 ਦਸੰਬਰ 2013 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲਸ ਦੁਆਰਾ ਇਸ ਕੇਸ 'ਚ ਸ਼ਾਮਿਲ ਹੋਰ ਭਗੌੜਿਆਂ ਨੂੰ ਫੜਨ ਲਈ ਵੀ ਯਤਨ ਕੀਤਾ ਜਾ ਰਿਹਾ ਹੈ। ਪੁਲਸ ਅਨੁਸਾਰ ਦੋਸ਼ੀ ਹਰਭਜ਼ਨ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।