ਜਲੰਧਰ: ਚੁਗਿੱਟੀ ਨੇੜਿਓਂ 1 ਨੌਜਵਾਨ ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ ਗ੍ਰਿਫਤਾਰ

Thursday, Sep 26, 2019 - 03:16 PM (IST)

ਜਲੰਧਰ: ਚੁਗਿੱਟੀ ਨੇੜਿਓਂ 1 ਨੌਜਵਾਨ ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ ਗ੍ਰਿਫਤਾਰ

ਜਲੰਧਰ (ਸੋਨੂੰ)— ਸਮਾਜ 'ਚ ਸ਼ਰਾਰਤੀ ਅਨਸਰਾਂ ਖਿਲਾਫ ਜਲੰਧਰ ਪੁਲਸ ਨੇ ਇਕ ਖਾਸ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਪੁਲਸ ਨੇ ਅੱਜ ਚੁਗਿੱਟੀ ਦੇ ਕੋਲੋਂ ਇਕ ਨੌਜਵਾਨ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ। ਗ੍ਰਿ੍ਰਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਸੋਨੂੰ ਦੇ ਰੂਪ 'ਚ ਹੋਈ ਹੈ। ਏ. ਡੀ.  ਸੀ. ਪੀ.-1 ਸੁਡਰਵਿਜ਼ੀ ਨੇ ਕਿਹਾ ਕਿ ਰਾਜੀਵ ਗਾਂਘੀ ਵਿਹਾਰ ਫਲੈਟਾਂ ਦੇ ਕੋਲੋਂ ਪੁਲਸ ਨੇ ਕੁਝ ਸ਼ੱਕੀ ਲੋਕਾਂ ਨੂੰ ਚੈੱਕ ਕੀਤਾ ਤਾਂ ਇਸ ਦੌਰਾਨ ਇਕ ਨੌਜਵਾਨ ਕੋਲੋਂ ਦੇਸੀ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ।

ਗ੍ਰਿਫਤਾਰ ਕੀਤਾ ਗਿਆ ਸੋਨੂੰ ਭੁੱਕੀ ਵੇਚਣ ਦਾ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਸੋਨੂੰ ਆਪਣੀ ਪਤਨੀ ਦੇ ਨਾਲ ਕਪੂਰਥਲਾ ਤੋਂ ਭੁੱਕੀ ਲੈ ਕੇ ਆਇਆ ਸੀ ਅਤੇ ਰਸਤੇ 'ਚ ਪੁਲਸ ਚੈਕਿੰਗ ਦੌਰਾਨ ਸੋਨੂੰ ਭੱਜ ਗਿਆ ਅਤੇ ਉਸ ਦੀ ਪਤਨੀ ਗ੍ਰਿਫਤਾਰ ਕਰ ਲਿਆ ਸੀ। ਉਸ ਦੀ ਪਤਨੀ ਗੁਰਵਿੰਦਰ ਕੌਰ ਅਤੇ ਉਸ ਦੀ ਮਾਂ ਨਿਰਮਲਾ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਦੇ ਤਹਿਤ ਮੁਕੱਦਮਾ ਦਰਜ ਹੈ।


author

shivani attri

Content Editor

Related News