ਕਾਰ ’ਚ CNG ਭਰਦੇ ਸਮੇਂ ਹੋਇਆ ਧਮਾਕਾ, ਇਕ ਦੀ ਮੌਤ (ਵੀਡੀਓ)

Monday, Jul 12, 2021 - 12:41 AM (IST)

ਮਾਨਸਾ(ਸੰਦੀਪ ਮਿੱਤਲ)- ਸ਼ਹਿਰ ਦੇ ਇਕ ਪੈਟਰੋਲ ਪੰਪ ’ਤੇ ਐਤਵਾਰ ਦੀ ਸ਼ਾਮ ਕਾਰ ਵਿਚ ਸੀ. ਐੱਨ. ਜੀ. ਗੈਸ ਭਰਦੇ ਸਮੇਂ ਧਮਾਕਾ ਹੋਣ ਨਾਲ ਪੰਪ ਕਰਿੰਦੇ ਦੀ ਮੌਤ ਹੋ ਗਈ ਹੈ, ਜਦਕਿ ਘਟਨਾ ’ਚ ਦੋ ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਸ ਘਟਨਾ ਵਿਚ ਦੋ ਅਲਟੋ ਕਾਰਾਂ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਗਈਆਂ ਹਨ। ਥਾਣਾ ਸਿਟੀ-1 ਅਤੇ ਸਿਟੀ-2 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ-  ਦੇਰ ਰਾਤ ਤੱਕ ਵੀ ਰਾਜਪੁਰਾ 'ਚ ਕਿਸਾਨਾਂ ਦਾ ਧਰਨਾ ਜਾਰੀ, ਜਾਣੋ ਕੀ ਹੈ ਮੰਗ (ਵੀਡੀਓ)
ਜਾਣਕਾਰੀ ਅਨੁਸਾਰ ਸ਼ਹਿਰ ਦੇ ਬੱਸ ਅੱਡੇ ਲਾਗੇ ਜਗਦੀਸ਼ ਆਇਲ ਕੰਪਨੀ ਦੇ ਪੰਪ ’ਤੇ ਸ਼ਾਮ ਸਮੇਂ ਦੋ ਅਲਟੋ ਕਾਰਾਂ ਸੀ. ਐੱਨ. ਜੀ. ਗੈਸ ਭਰਵਾਉਣ ਆਈਆਂ, ਜਦੋਂ ਪੰਪ ਦਾ ਕਰਿੰਦਾ ਬਿਕਰਮ ਸਿੰਘ ਅਲਟੋ ਕਾਰ ਐੱਚ. ਆਰ. 59, 8782 ’ਚ ਸੀ. ਐੱਨ. ਜੀ. ਗੈਸ ਪਾਉਣ ਲੱਗਿਆ ਤਾਂ ਇੱਕੋ ਦਮ ਕਾਰ ਦੀ ਟੈਂਕੀ ਫਟ ਗਈ, ਪੰਪ ਦਾ ਕਰਿੰਦਾ ਮੌਕੇ ’ਤੇ ਹੀ ਲਹੂ-ਲੁਹਾਨ ਹੋ ਗਿਆ। ਧਮਾਕੇ ਨੇ ਦੂਜੀ ਅਲਟੋ ਕਾਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ’ਚ ਦੋ ਹੋਰ ਵਿਅਕਤੀ ਸ਼ਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚਕੇਰੀਆਂ ਅਤੇ ਕਰਮਵੀਰ ਸਿੰਘ ਪੁੱਤਰ ਲਖਮੀਰ ਸਿੰਘ ਵਾਸੀ ਲਖਮੀਰਵਾਲਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰੰਤ ਬਹਾਲ ਕਰੇ ਕੈਪਟਨ ਸਰਕਾਰ: ਮਾਨ
ਪੰਪ ਦੇ ਮਾਲਕ ਜਗਮੋਹਨ ਲਾਟਾ ਰਾਮ ਨੇ ਦੱਸਿਆ ਕਿ ਜਦੋਂ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਪੰਪ ਦਾ ਕਰਿੰਦਾ ਸੀ. ਐੱਨ. ਜੀ. ਗੈਸ ਭਰਨ ਲੱਗਿਆ ਤਾਂ ਅਚਾਨਕ ਕਾਰ ਦੀ ਗੈਸ ਵਾਲੀ ਟੈਂਕੀ ਫਟ ਗਈ। ਉਸ ਨੇ ਪਿੱਛੇ ਖੜ੍ਹੀ ਇਕ ਹੋਰ ਅਲਟੋ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਦੋਵੇਂ ਕਾਰਾਂ ਦੇ ਪਰਖੱਚੇ ਉਡ ਗਏ। ਨੁਕਸਾਨੀਆਂ ਗਈਆਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਵਿਅਕਤੀਆਂ ਵਿਚੋਂ ਇਕ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।


Bharat Thapa

Content Editor

Related News